ਗੈਰੀ ਸੰਧੂ ਨੇ ਜੀ ਖ਼ਾਨ ਨੂੰ ਦਿੱਤਾ ਮਹਿੰਗਾ ਆਈਫੋਨ, ਭਾਵੁਕ ਵੀਡੀਓ ਕੀਤੀ ਸਾਂਝੀ

03/29/2021 1:35:12 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੀ ਖ਼ਾਨ ਹਾਲ ਹੀ ’ਚ ਰਿਲੀਜ਼ ਹੋਏ ਆਪਣੇ ਗੀਤਾਂ ਕਾਰਨ ਕਾਫੀ ਸੁਰਖ਼ੀਆਂ ’ਚ ਹਨ। ਜੀ ਖ਼ਾਨ ਦਾ ਕੁਝ ਦਿਨ ਪਹਿਲਾਂ ਗੀਤ ‘ਪਿਆਰ ਨੀਂ ਕਰਦਾ’ ਰਿਲੀਜ਼ ਹੋਇਆ ਸੀ ਤੇ ਹਾਲ ਹੀ ’ਚ ‘ਨੱਚਦੀ’ ਗੀਤ ਰਿਲੀਜ਼ ਹੋਇਆ ਹੈ, ਜਿਸ ’ਚ ਗੈਰੀ ਸੰਧੂ ਵੀ ਜੀ ਖ਼ਾਨ ਨਾਲ ਫੀਚਰ ਕਰਦੇ ਨਜ਼ਰ ਆ ਰਹੇ ਹਨ।

ਉਥੇ ਬੀਤੇ ਦਿਨੀਂ ਜੀ ਖ਼ਾਨ ਨੇ ਇਕ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਗੈਰੀ ਸੰਧੂ ਨਾਲ ਵੀਡੀਓ ਕਾਲ ’ਤੇ ਹੈ। ਇਸ ਵੀਡੀਓ ’ਚ ਜੀ ਖ਼ਾਨ ਕਹਿ ਰਹੇ ਹਨ, ‘ਮੈਂ ਪਹਿਲਾਂ ਕਦੇ ਇੰਨਾ ਮਹਿੰਗਾ ਫੋਨ ਨਹੀਂ ਲਿਆ। ਇਹ ਫੋਨ ਮੇਰੇ ਉਸਤਾਦ ਗੈਰੀ ਸੰਧੂ ਨੇ ਲਿਆ ਕੇ ਦਿੱਤਾ ਹੈ। ਗੈਰੂ ਸੰਧੂ ਤੁਹਾਨੂੰ ਬਹੁਤ-ਬਹੁਤ ਪਿਆਰ। ਕਦੇ ਉਹ ਦਿਨ ਵੀ ਹੁੰਦੇ ਸਨ, ਜਦੋਂ ਚਾਈਨਾ ਦਾ ਫੋਨ ਹੁੰਦਾ ਸੀ। ਅੱਜ ਮੈਂ ਜੋ ਕੁਝ ਵੀ ਹਾਂ ਤੁਹਾਡੇ ਕਰਕੇ ਹੀ ਹਾਂ।’

 
 
 
 
 
 
 
 
 
 
 
 
 
 
 
 

A post shared by G Khan (@officialgkhan)

ਜੀ ਖ਼ਾਨ ਦੀਆਂ ਇਨ੍ਹਾਂ ਗੱਲਾਂ ਦਾ ਗੈਰੀ ਸੰਧੂ ਵੀ ਜਵਾਬ ਦਿੰਦੇ ਹਨ ਤੇ ਕਹਿੰਦੇ ਹਨ, ‘ਤੂੰ ਜੋ ਕੁਝ ਵੀ ਬਣਿਆ ਉਹ ਸਿਰਫ ਆਪਣੇ ਜਜ਼ਬੇ ਕਰਕੇ ਬਣਿਆ, ਜੋ ਤੇਰੇ ਅੰਦਰ ਸ਼ੁਰੂ ਤੋਂ ਹੀ ਸੀ। ਮੈਂ ਸਿਰਫ ਇਕ ਜ਼ਰੀਆ ਹਾਂ। ਤੇਰੀ ਮਿਹਨਤ ਕਰਕੇ ਹੀ ਤੈਨੂੰ ਸਭ ਕੁਝ ਮਿਲ ਰਿਹਾ ਹੈ।’

ਇਸ ਵੀਡੀਓ ਨਾਲ ਜੀ ਖ਼ਾਨ ਨੇ ਖ਼ੂਬਸੂਰਤ ਕੈਪਸ਼ਨ ਵੀ ਲਿਖੀ ਹੈ। ਜੀ ਖ਼ਾਨ ਨੇ ਲਿਖਿਆ, ‘ਮੇਰੇ ਉਸਤਾਦ ਜੀ ਵਰਗਾ ਇਸ ਦੁਨੀਆ ’ਤੇ ਕੋਈ ਨਹੀਂ। ਮੈਨੂੰ ਉਸਤਾਦ ਜੀ ਨੇ ਉਹ ਹਰ ਇਕ ਖੁਸ਼ੀ ਦਿੱਤੀ, ਜੋ ਇਕ ਬਾਪ ਆਪਣੇ ਪੁੱਤ ਨੂੰ ਦਿੰਦਾ... ਉਸਤਾਦ ਜੀ ਬਹੁਤ ਪਿਆਰ ਜੀ।’

ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਹੁਣ ਤਕ 2 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ ਤੇ ਵੀਡੀਓ ’ਤੇ ਲੋਕ ਕੁਮੈਂਟਸ ਕਰਕੇ ਦੁਆਵਾਂ ਵੀ ਦੇ ਰਹੇ ਹਨ।

ਨੋਟ– ਜੀ ਖ਼ਾਨ ਤੇ ਗੈਰੀ ਸੰਧੂ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News