ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

Friday, Apr 16, 2021 - 12:32 PM (IST)

ਜੀ ਖ਼ਾਨ ਨੇ ਲਈ ਨਵੀਂ ਗੱਡੀ, ਕੁਮੈਂਟਾਂ ’ਚ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੀ ਖ਼ਾਨ ਦੀ ਆਵਾਜ਼ ਦੇ ਲੱਖਾਂ ਦੀਵਾਨੇ ਹਨ। ਬੀਤੇ ਕੁਝ ਮਹੀਨਿਆਂ ’ਚ ਰਿਲੀਜ਼ ਹੋਏ ਜੀ ਖ਼ਾਨ ਦੇ ਹਰੇਕ ਗੀਤ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਬੀਤੇ ਮਹੀਨਿਆਂ ’ਚ ਜੀ ਖ਼ਾਨ ਦੇ ਸਭ ਤੋਂ ਵੱਧ ਮਕਬੂਲ ਹੋਏ ਗੀਤਾਂ ’ਚ ‘ਪਿਆਰ ਨੀ ਕਰਦਾ’ ਤੇ ‘ਨੱਚਦੀ’ ਮੁੱਖ ਰੂਪ ਨਾਲ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਗੀਤਾ ਬਸਰਾ ਦਾ ਖ਼ੁਲਾਸਾ, ਦੱਸਿਆ ਹਰਭਜਨ ਸਿੰਘ ਨਾਲ ਵਿਆਹ ਤੋਂ ਬਾਅਦ ਕਿਉਂ ਬਣਾਈ ਐਕਟਿੰਗ ਤੋਂ ਦੂਰੀ

ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚੇ ਜੀ ਖ਼ਾਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਦਰਅਸਲ ਜੀ ਖ਼ਾਨ ਨੇ ਨਵੀਂ ਗੱਡੀ ਖਰੀਦੀ ਹੈ, ਜਿਸ ਦੀ ਤਸਵੀਰ ਉਸ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਜੀ ਖ਼ਾਨ ਨੇ ਗੱਡੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੇਰੀ ਨਵੀਂ ਗੱਡੀ। ਬਹੁਤ-ਬਹੁਤ ਧੰਨਵਾਦ ਗੈਰੀ ਸੰਧੂ, ਮਾਤਾ-ਪਿਤਾ ਤੇ ਤੁਹਾਡੇ ਸਭ ਚਾਹੁਣ ਵਾਲਿਆਂ ਦਾ। ਬਾਬਾ ਜੀ ਦਾ ਸ਼ੁਕਰ।’

 
 
 
 
 
 
 
 
 
 
 
 
 
 
 
 

A post shared by G Khan (@officialgkhan)

ਦੱਸਣਯੋਗ ਹੈ ਕਿ ਜੀ ਖ਼ਾਨ ਨੇ ਜੋ ਗੱਡੀ ਖਰੀਦੀ ਹੈ ਉਸ ਦਾ ਨਾਂ ਹੈ ‘ਫੋਰਡ ਅੰਡੈਵਰ’। ਇਸ ਗੱਡੀ ਦੀ ਸ਼ੁਰੂਆਤੀ ਕੀਮਤ 33 ਲੱਖ ਰੁਪਏ ਹੈ ਤੇ ਟਾਪ ਮਾਡਲ ਦੀ ਕੀਮਤ ਲਗਭਗ 40 ਲੱਖ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਕਿਰਨ ਖੇਰ ਦੀ ਹਾਲਤ ਨੂੰ ਦੇਖਦਿਆਂ ਅਨੁਪਮ ਖੇਰ ਨੇ ਲਿਆ ਵੱਡਾ ਫ਼ੈਸਲਾ

ਜੀ ਖ਼ਾਨ ਨੇ ਜੋ ਗੱਡੀ ਖਰੀਦੀ ਹੈ, ਉਹੀ ਗੱਡੀ ਜੀ ਖ਼ਾਨ ਦੇ ਉਸਤਾਦ ਗੈਰੀ ਸੰਧੂ ਕੋਲ ਵੀ ਹੈ ਤੇ ਦੋਵਾਂ ਦੀਆਂ ਗੱਡੀਆਂ ਦਾ ਰੰਗ ਵੀ ਕਾਲਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News