ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

Wednesday, Sep 14, 2022 - 10:42 AM (IST)

ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)

ਚੰਡੀਗੜ੍ਹ (ਬਿਊਰੋ)– ਕੁਝ ਦਿਨ ਪਹਿਲਾਂ ਗਣਪਤੀ ਉਤਸਵ ਮੌਕੇ ਗੀਤ ਗਾਉਣ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਪੰਜਾਬੀ ਗਾਇਕ ਜੀ ਖ਼ਾਨ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ। ਜੀ ਖ਼ਾਨ ਨੇ ਇਸ ਸਬੰਧੀ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਰੈਪਰ ਪੀ. ਐੱਨ. ਬੀ. ਰੌਕ ਦਾ ਗੋਲੀ ਮਾਰ ਕੇ ਕਤਲ, ਗਰਲਫਰੈਂਡ ਨਾਲ ਰੈਸਟੋਰੈਂਟ ’ਚ ਖਾ ਰਿਹਾ ਸੀ ਖਾਣਾ

ਇਸ ਵੀਡੀਓ ’ਚ ਜੀ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਅਣਜਾਣੇ ’ਚ ਗਣਪਤੀ ਉਤਸਵ ਮੌਕੇ ਗੀਤ ਗਾ ਹੋ ਗਿਆ। ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਦੀ ਬੇਨਤੀ ਕੀਤੀ ਸੀ ਤੇ ਉਸ ਨੂੰ ਲੱਗਾ ਕਿ ਸਰੋਤਿਆਂ ’ਚ ਰੱਬ ਵੱਸਦਾ ਹੈ ਤੇ ਉਨ੍ਹਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ।

ਜੀ ਖ਼ਾਨ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।

ਦੱਸ ਦੇਈਏ ਕਿ ਜੀ ਖ਼ਾਨ ਦੇ ਸਮਰਥਨ ’ਚ ਗਾਇਕ ਨਿੰਜਾ ਤੇ ਗੈਰੀ ਸੰਧੂ ਵੀ ਉਤਰੇ ਹਨ। ਦੋਵਾਂ ਗਾਇਕਾਂ ਨੇ ਵੀਡੀਓਜ਼ ਸਾਂਝੀਆਂ ਕਰਕੇ ਜੀ ਖ਼ਾਨ ਦਾ ਸਮਰਥਨ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News