‘ਕਿਲਰ ਸੂਪ’ ਬਾਰੀਕੀਆਂ ਨਾਲ ਭਰਪੂਰ, ਜੋ ਤੁਹਾਨੂੰ ਆਖਿਰ ਤੱਕ ਬੰਨ੍ਹੀ ਰੱਖੇਗੀ

01/25/2024 10:45:11 AM

ਬਾਲੀਵੁੱਡ ਦੇ ਅਦਾਕਾਰ ਮਨੋਜ ਬਾਜਪਾਈ ਹੁਣ ਓ. ਟੀ. ਟੀ. ਕਿੰਗ ਵੀ ਬਣ ਚੁੱਕੇ ਹਨ। ਵੈੱਬ ਸੀਰੀਜ਼ ‘ਕਿਲਰ ਸੂਪ’ ਵਿਚ ਇਸ ਵਾਰ ਮਨੋਜ ਬਾਜਪਾਈ ਡਬਲ ਧਮਾਲ ਕਰਦੇ ਹੋਏ ਨਜ਼ਰ ਆਏ। ਬਲੈਕ ਕਾਮੇਡੀ ਮਰਡਰ ਮਿਸਟਰੀ ‘ਕਿਲਰ ਸੂਪ’ ਬਾਰੀਕੀਆਂ ਨਾਲ ਭਰੀ ਅਤੇ ਕਈ ਪਰਤਾਂ ਨਾਲ ਬਣੀ ਥ੍ਰਿਲਰ ਹੈ, ਜੋ ਤੁਹਾਨੂੰ ਆਖਿਰ ਤੱਕ ਬੰਨ੍ਹੀ ਰੱਖਦੀ ਹੈ। ਸੀਰੀਜ਼ ਨੂੰ ਮਨੋਜ ਵਾਜਪਾਈ ਅਤੇ ਕੋਂਕਣਾ ਸੇਨ ਸ਼ਰਮਾ ਦੇ ਸੁਪਨੇ ਦੇ ਉੱਪਰ ‘ਪਾਇਆ’ ਸੂਪ ਨਾਲ ਸਜਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸਾਯਾਜੀ ਸ਼ਿੰਦੇ ਵੀ ਅਹਿਮ ਭੂਮਿਕਾ ਵਿਚ ਹਨ। ਸੀਰੀਜ਼ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ। ਮਨੋਜ ਬਾਜਪਾਈ, ਕੋਂਕਣਾ ਸੇਨ ਸ਼ਰਮਾ, ਸਾਯਾਜੀ ਸ਼ਿੰਦੇ ਅਤੇ ਡਾਇਰੈਕਟਰ ਅਭਿਸ਼ੇਕ ਚੌਬੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਮਨੋਜ ਬਾਜਪਾਈ

ਡਬਲ ਰੋਲ ਦੇ ਨਾਲ-ਨਾਲ ਇਕ ਅੱਖ ਨਾਲ ਕਿਰਦਾਰ ਨਿਭਾਉਣਾ ਕਿੰਨਾ ਔਖਾ ਸੀ?
ਇਸ ਸੀਰੀਜ਼ ਵਿਚ ਪਹਿਲੀ ਵਾਰ ਮੈਂ ਡਬਲ ਰੋਲ ਦਾ ਕਿਰਦਾਰ ਨਿਭਾਇਆ ਹੈ ਅਤੇ ਕਿਰਦਾਰ ਦੀ ਮੰਗ ਹੀ ਇਕ ਅੱਖ ਦੀ ਸੀ, ਇਸ ਲਈ ਮੈਨੂੰ ਅਜਿਹਾ ਕਰਨਾ ਹੀ ਸੀ। ਉਸ ਦਿੱਖ ਅਤੇ ਅੱਖਾਂ ਨੂੰ ਤਿਆਰ ਕਰਨ ਵਿਚ ਢਾਈ ਘੰਟੇ ਲੱਗਦੇ ਸਨ ਅਤੇ ਮੈਨੂੰ ਢਾਈ ਘੰਟੇ ਤੱਕ ਉਸ ਦਿੱਖ ਵਿਚ ਆਉਣ ਲਈ ਤਿਆਰ ਹੋਣਾ ਹੁੰਦਾ ਸੀ। ਹਰ ਅਭਿਨੇਤਾ ਨੂੰ ਚੰਗਾ ਦਿਸਣਾ ਪਸੰਦ ਹੁੰਦਾ ਹੈ ਪਰ ਖਰਾਬ ਲੁਕ ਵਿਚ ਦਿਸਣਾ ਥੋੜ੍ਹਾ ਵੱਖ ਹੁੰਦਾ ਹੈ ਪਰ ਜਦੋਂ ਮੈਂ ਖੁਦ ਨੂੰ ਸ਼ੀਸ਼ੇ ਵਿਚ ਦੇਖਦਾ ਸੀ ਤਾਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਸੀ, ਕਿਉਂਕਿ ਜੋ ਕਿਰਦਾਰ ਲਈ ਜ਼ਰੂਰੀ ਹੈ, ਸਾਨੂੰ ਉਸ ਰੂਪ ਵਿਚ ਢਲਣਾ ਹੁੰਦਾ ਹੈ।

ਇਕ ਸਮੇਂ ’ਤੇ ਉਮੇਸ਼ ਅਤੇ ਪ੍ਰਭਾਕਰ ਦਾ ਰੋਲ ਕਰਨਾ ਕਿਵੇਂ ਮੈਨੇਜ ਕੀਤਾ ਤੁਸੀਂ?
ਇਕ ਸਮੇਂ ’ਤੇ ਉਮੇਸ਼ ਅਤੇ ਪ੍ਰਭਾਕਰ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਆਸਾਨ ਨਹੀਂ ਸੀ। ਕਿਉਂਕਿ ਦੋਵੇਂ ਹੀ ਕਿਰਦਾਰ ਕਾਫੀ ਵੱਖਰੇ ਸਨ। ਪਹਿਲਾਂ ਮੈਂ ਪ੍ਰਭਾਕਰ ਦਾ ਕਿਰਦਾਰ ਨਿਭਾਉਂਦਾ ਸੀ ਅਤੇ ਉਸ ਤੋਂ ਬਾਅਦ ਮੈਂ ਉਮੇਸ਼ ਬਣਦਾ ਸੀ। ਅਜਿਹੀ ਸਥਿਤੀ ਵਿਚ ਮੈਂ ਕੁਝ ਵੀ ਕਰ ਰਿਹਾ ਹੁੰਦਾ ਸੀ ਪਰ ਮੇਰੇ ਦਿਮਾਗ ਵਿਚ ਉਹੋ ਕਰੈਕਟਰ ਹੀ ਚਲਦੇ ਰਹਿੰਦੇ ਸਨ, ਦਿਮਾਗ ਖਾਲ੍ਹੀ ਨਹੀਂ ਰਹਿੰਦਾ ਸੀ ਕਦੇ। ਵੱਖੋ-ਵੱਖਰੇ ਕਿਰਦਾਰਾਂ ਕਿ ਇਸੇ ਪਿਚ ਵਿਚ ਬਣੇ ਰਹਿਣਾ, ਸੈੱਟ ’ਤੇ ਜਾਣਾ, ਰਿਹਰਸਲ ਕਰਨਾ, ਫਿਰ ਵੈਨ ਵਿਚ ਦੂਜੇ ਕਿਰਦਾਰ ਦੇ ਲਈ ਜਾਣਾ ਅਤੇ ਕਈ ਵਾਰ ਤੁਸੀਂ ਡਾੳੂਟਸ ਨਾਲ ਘਿਰੇ ਹੁੰਦੇ ਹੋ। ਇਸ ਲਈ ਇਹ ਸਭ ਥੋੜ੍ਹਾ ਚੁਣੌਤੀਪੂਰਨ ਸੀ ਪਰ ਸੱਚ ਕਹਾਂ ਤਾਂ ਮੈਂ ਇਸ ਸਮੇਂ ਨੂੰ ਕਾਫੀ ਇੰਜੁਆਏ ਕੀਤਾ।

ਅਭਿਸ਼ੇਕ ਚੌਬੇ

‘ਕਿਲਰ ਸੂਪ’ ਲਈ ਤੁਸੀਂ ਇੰਨੀ ਪਰਫੈਕਟ ਕਾਸਟਿੰਗ ਕਿਵੇਂ ਕੀਤੀ?
ਮੇਰੇ ਜੋ ਪ੍ਰੋਡਿੳੂਸਰ ਸਾਹਿਬ ਹਨ, ਉਹੋ ਕਾਸਟਿੰਗ ਡਾਇਰੈਕਟਰ ਵੀ ਹਨ, ਇਸ ਲਈ ਜਦੋਂ ਅਸੀਂ ਇਸ ਦੇ ਲਈ ਲਿਖਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਹੀ ਮੇਰੇ ਦਿਮਾਗ ਵਿਚ ਸੀ ਕਿ ਇਸ ਪ੍ਰਾਜੈਕਟ ਲਈ ਸਿਰਫ ਮਨੋਜ ਬਾਜਪਾਈ ਅਤੇ ਕੋਂਕਣਾ ਸੇਨ ਨੂੰ ਹੀ ਅਪ੍ਰੋਚ ਕਰਨਾ ਹੈ। ਜਿਸ ਤੋਂ ਬਾਅਦ ਮੈਂ ਦੋਵਾਂ ਨਾਲ ਗੱਲ ਕੀਤੀ ਅਤੇ ਦੋਵੇਂ ਇਸ ਲਈ ਸਹਿਮਤ ਵੀ ਹੋ ਗਏ। ਫਿਰ ਸਾਯਾਜੀ ਨੂੰ ਇਸ ਲਈ ਕਾਸਟ ਕੀਤਾ ਗਿਆ ਅਤੇ ਕਈ ਸੀਨ ਵੀ ਉਨ੍ਹਾਂ ਨੇ ਹੀ ਦੱਸੇ ਕਿ ਕਿਵੇਂ ਕਰਨਾ ਹੈ ਅਤੇ ਇਨ੍ਹਾਂ ਸਾਰਿਆਂ ਨਾਲ ਮਿਲ ਕੇ ਇਸ ਸੀਰੀਜ਼ ਲਈ ਪਰਫੈਕਟ ਕਾਸਟ ਤਿਆਰ ਹੋਈ।

ਤੁਸੀਂ ਆਪਣੇ ਕਲਾਕਾਰਾਂ ਨੂੰ ਕਿੰਨੀ ਕ੍ਰਿਏਟਿਵ ਲਿਬਰਟੀ ਦਿੰਦੇ ਹੋ?
ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਕਲਾਕਾਰਾਂ ਨੂੰ ਉਨ੍ਹਾਂ ਦਾ ਸਪੇਸ ਦੇਵਾਂ, ਜੋ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਉਹ ਕਰਨ ਦੇਵਾਂ। ਸਾਰੇ ਇੰਨੇ ਅਨੁਭਵੀ ਕਲਾਕਾਰ ਹਨ, ਸਾਰਿਆਂ ਨੇ ਸਕ੍ਰਿਪਟ ਪੜ੍ਹੀ ਹੈ। ਇਸ ਲਈ ਉਹ ਜੋ ਕਰ ਰਹੇ ਹਨ, ਉਸ ਵਿਚ ਨੁਕਸ ਨਹੀਂ ਕੱਢ ਸਕਦੇ। ਹਾਂ, ਜੇਕਰ ਕੋਈ ਉਸ ਫਰੇਮਵਰਕ ਤੋਂ ਬਾਹਰ ਜਾ ਰਿਹਾ ਹੈ ਜਾਂ ਉਸ ਨੂੰ ਕੋਈ ਸਮੱਸਿਆ ਹੈ ਤਾਂ ਅਸੀਂ ਉਸ ਦਾ ਹੱਲ ਕੱਢਦੇ ਹਾਂ। ਬਾਕੀ ਵਾਰ-ਵਾਰ ਵਿਚ ਆਉਣਾ ਠੀਕ ਨਹੀਂ ਹੈ। ਕਿਰਦਾਰ ਮੁਤਾਬਕ ਕਲਾਕਾਰ ਖੁਦ ਹੀ ਉਸ ਵਿਚ ਢਲਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਕੋਂਕਣਾ ਸੇਨ ਸ਼ਰਮਾ

ਤੁਸੀਂ ਆਪਣੇ ਕਿਸੇ ਵੀ ਕਿਰਦਾਰ ਨੂੰ ਕਿਸ ਆਧਾਰ ’ਤੇ ਚੁਣਦੇ ਹੋ?
ਮੇਰੇ ਲਈ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਕੀ ਆ ਰਿਹਾ ਹੈ ਅਤੇ ਉਸ ਵਿਚੋਂ ਬੈਸਟ ਕੀ ਹੈ। ਕਈ ਵਾਰ ਕਈ ਚੀਜ਼ਾਂ ਤੁਸੀਂ ਰਿਜੈਕਟ ਕਰ ਦਿੰਦੇ ਹੋ, ਕਈ ਕਿਰਦਾਰ ਇਕੋ ਜਿਹੇ ਹੁੰਦੇ ਹਨ। ਪਹਿਲਾਂ ਵੀ ਮੇਰੇ ਕੋਲ ਕਈ ਕਿਰਦਾਰ ਇਕੋ ਜਿਹੇ ਆਏ ਸਨ, ਜੋ ਮੈਂ ਨਹੀਂ ਕੀਤੇ। ਫਿਰ ਜਦੋਂ ਕੁਝ ਵੱਖਰਾ, ਔਰਤ ਅਾਧਾਰਤ ਰੋਲ ਜਾਂ ਕੋਈ ਅਜਿਹਾ ਰੋਲ, ਜੋ ਕਾਫੀ ਵੱਖ ਹੋਵੇ, ਮੈਨੂੰ ਆਫਰ ਕੀਤਾ ਗਿਆ ਅਤੇ ਜੋ ਮੈਨੂੰ ਪਸੰਦ ਆਇਆ, ਉਹ ਮੈਂ ਕੀਤੇ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਅਜਿਹੇ ਚੰਗੇ ਅਤੇ ਵੱਖਰੇ ਕਿਰਦਾਰ ਮਿਲੇ ਅਤੇ ਮੈਂ ਉਨ੍ਹਾਂ ਨੂੰ ਨਿਭਾਇਆ।

ਸਾਯਾਜੀ ਸ਼ਿੰਦੇ
ਆਪਣੇ ਸੁਭਾਅ ਦੇ ਉਲਟ, ਸਕ੍ਰੀਨ ’ਤੇ ਇੰਨੀ ਨੈਗੇਟਿਵ ਪਰਸਨੈਲਿਟੀ ਦੇ ਕਿਰਦਾਰ ਕਿਵੇਂ ਨਿਭਾਅ ਲੈਂਦੇ ਹੋ?

ਇਕ ਐਕਟਰ ਦੇ ਲਈ ਕੋਈ ਬੈਡ ਕਰੈਕਟਰ ਨਹੀਂ ਹੁੰਦਾ, ਉਹ ਇਕ ਕਹਾਣੀ ਦਾ ਹਿੱਸਾ ਹੁੰਦਾ ਹੈ। ਉਸ ਵਿਚ ਅਸੀਂ ਮਿਲ ਕੇ ਇਕ ਸੀਨ ਤਿਆਰ ਕਰਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਉਸ ਨੂੰ ਵਧੀਆ ਸੀਨ ਬਣਾਈਏ। ਜਦੋਂ ਵੀ ਮੈਨੂੰ ਕੋਈ ਰੋਲ ਆਫਰ ਕੀਤਾ ਜਾਂਦਾ ਹੈ ਤਾਂ ਮੇਰੇ ਦਿਮਾਗ ਵਿਚ ਕੋਈ ਚੰਗਾ ਜਾਂ ਮਾੜਾ ਆਉਂਦਾ ਹੀ ਨਹੀਂ, ਮੈਂ ਬਸ ਇਹੋ ਸੋਚਦਾ ਹਾਂ ਕਿ ਜੋ ਵੀ ਰੋਲ ਹੋਵੇ, ਮੈਨੂੰ ਆਪਣਾ ਸਰਵੋਤਮ ਦੇਣਾ ਚਾਹੀਦਾ ਹੈ। ਡਾਇਰੈਕਟਰ ਨੂੰ ਜਿੰਨੀ ਉਮੀਦ ਹੈ, ਉਸ ਨਾਲੋਂ ਥੋੜ੍ਹਾ ਜ਼ਿਆਦਾ ਵਧੀਆ ਉਸ ਕਿਰਾਦਰ ਨੂੰ ਨਿਭਾਉਣ ਦੀ ਮੇਰੀ ਕੋਸ਼ਿਸ਼ ਰਹਿੰਦੀ ਹੈ।


sunita

Content Editor

Related News