ਜ਼ੀ ਸਟੂਡੀਓਜ਼ ਨੇ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਫੁੱਫੜ ਜੀ’ ਦਾ ਪਹਿਲਾ ਪੋਸਟਰ ਕੀਤਾ ਜਾਰੀ

Tuesday, Oct 19, 2021 - 10:06 AM (IST)

ਜ਼ੀ ਸਟੂਡੀਓਜ਼ ਨੇ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਫੁੱਫੜ ਜੀ’ ਦਾ ਪਹਿਲਾ ਪੋਸਟਰ ਕੀਤਾ ਜਾਰੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਸਿਨੇਮਾ ਪ੍ਰੇਮੀ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਸਿਨੇਮਾਘਰਾਂ ’ਚ ਇਕ ਤੋਂ ਬਾਅਦ ਇਕ ਹਿੱਟ ਫ਼ਿਲਮ ਦੇਖਣ ਨੂੰ ਮਿਲ ਰਹੀ ਹੈ। ‘ਪੁਆੜਾ’ ਤੇ ‘ਕਿਸਮਤ 2’ ਵਰਗੀਆਂ ਫ਼ਿਲਮਾਂ ਨੂੰ ਸਿਨੇਮਾਘਰਾਂ ’ਚ ਚੰਗੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਜ਼ੀ ਸਟੂਡੀਓਜ਼ ਨੇ ਹਾਲ ਹੀ ’ਚ ਗੁਰਨਾਮ ਭੁੱਲਰ ਨਾਲ ਬੀਨੂੰ ਢਿੱਲੋਂ ਸਟਾਰਰ ਆਪਣੀ ਅਗਲੀ ਫ਼ਿਲਮ ‘ਫੁੱਫੜ ਜੀ’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ।

ਇਹ ਫ਼ਿਲਮ 11 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਿੱਟ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਗੀਤ ਗਰੇਵਾਲ ਦੇ ਹੱਥਾਂ ’ਤੇ ਲੱਗੀ ਪਰਮੀਸ਼ ਵਰਮਾ ਦੇ ਨਾਂ ਦੀ ਮਹਿੰਦੀ, ਵਿਆਹ ਦੀਆਂ ਤਿਆਰੀਆਂ ਸ਼ੁਰੂ

ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, ‘ਅਸੀਂ ਦਰਸ਼ਕਾਂ ਲਈ ਉਤਸ਼ਾਹਿਤ ਹਾਂ ਕਿ ਉਹ ਆਖਿਰਕਾਰ ਸਾਡੀ ਫ਼ਿਲਮ ਦੇਖਣ ਜਾ ਰਹੇ ਹਨ। ਮੈਂ ਇਸ ਮਹਾਮਾਰੀ ਵਿਚਾਲੇ ਆਪਣੀ ਫ਼ਿਲਮ ਨੂੰ ਰਿਲੀਜ਼ ਕਰਨ ’ਚ ਸਮਰੱਥ ਹੋਣ ਲਈ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਪਿਆਰ ਦੇ ਰਹੇ ਹਨ।’

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਦਰਸ਼ਕਾਂ ਦੀ ਦਿਲਚਸਪੀ ਨੂੰ ਦੇਖਦਿਆਂ ਮੇਕਰਜ਼ ਨੇ ਹੁਣ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਕੇ. ਕੁਮਾਰ ਸਟੂਡੀਓਜ਼ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਨੇ ‘ਫੁੱਫੜ ਜੀ’ ਨੂੰ ਪੇਸ਼ ਕੀਤਾ ਹੈ, ਜੋ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਤੇ ਰਾਜੂ ਵਰਮਾ ਵਲੋਂ ਲਿਖੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News