ਸਪਨਾ ਚੌਧਰੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਹੁਣ ਵਾਇਰਲ ਹੋਈ ਇਹ ਵੀਡੀਓ, ਜੋ ਬਣੀ ਚਰਚਾ ''ਚ
Friday, Sep 10, 2021 - 05:42 PM (IST)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਫੇਮ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਇਕ ਮੰਨੀ-ਪ੍ਰਮੰਨੀ ਸਖ਼ਸ਼ੀਅਤ ਹੈ। ਸਪਨਾ ਚੌਧਰੀ ਨਾ ਸਿਰਫ਼ ਆਪਣੇ ਡਾਂਸ ਸਗੋਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ 'ਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਨੂੰ ਲੈ ਕੇ ਅਫ਼ਵਾਹ ਉੱਡੀ ਸੀ ਕਿ ਉਸ ਦੀ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਹੈ। ਉਥੇ ਹੀ ਇਸ ਖ਼ਬਰ ਤੋਂ ਬਾਅਦ ਲੋਕਾਂ ਨੇ ਉਸ ਨੂੰ ਸ਼ਰਧਾਂਜ਼ਲੀ ਦੇਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਇਹ ਸਿਰਫ਼ ਇਕ ਅਫਵਾਹ ਸੀ। ਇਸੀ ਦੌਰਾਨ ਹੁਣ ਸਪਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਬਣਿਆ ਹੋਇਆ ਹੈ।
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਆਪਣਾ ਨਵਾਂ ਵੀਡੀਓ ਪੋਸਟ ਕੀਤਾ ਹੈ। ਇਸ 'ਚ ਉਹ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਖ਼ੁਦ ਮੋਬਾਈਲ 'ਤੇ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਉਨ੍ਹਾਂ ਦਾ ਮੇਕਅਪ ਆਰਟਿਸਟ ਉਸ ਦਾ ਹੇਅਰ ਸਟਾਈਲ ਬਣਾ ਰਿਹਾ ਹੈ। ਉਥੇ ਹੀ ਵੀਡੀਓ 'ਚ ਸਪਨਾ ਚੌਧਰੀ ਦੇ ਐਕਸਪ੍ਰੈਸ਼ਨ ਦੇਖਣਯੋਗ ਹਨ। ਵੀਡੀਓ 'ਚ ਸਪਨਾ 'ਮੋਟੀ ਮੋਟੀ ਅੱਖ...ਮੇਰੀ ਕਰਦੀ ਸ਼ਰਾਰਤਾ.....' 'ਤੇ ਐਕਸਪ੍ਰੈਸ਼ਨ ਦੇ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ ਤਕ ਇਸ ਵੀਡੀਓ ਨੂੰ ਹਜ਼ਾਰਾਂ ਫੈਨਜ਼ ਦੇਖ ਚੁੱਕੇ ਹਨ।