ਪਰਮੀਸ਼ ਵਰਮਾ ਦੇ ਵਿਆਹ ''ਚ ਨਹੀਂ ਪਹੁੰਚ ਸਕਿਆ ਸੀ ਛੋਟਾ ਭਰਾ ਸੁੱਖਨ, ਸੋਸ਼ਲ ਮੀਡੀਆ ''ਤੇ ਦੱਸੀ ਵਜ੍ਹਾ

Tuesday, Oct 26, 2021 - 03:07 PM (IST)

ਪਰਮੀਸ਼ ਵਰਮਾ ਦੇ ਵਿਆਹ ''ਚ ਨਹੀਂ ਪਹੁੰਚ ਸਕਿਆ ਸੀ ਛੋਟਾ ਭਰਾ ਸੁੱਖਨ, ਸੋਸ਼ਲ ਮੀਡੀਆ ''ਤੇ ਦੱਸੀ ਵਜ੍ਹਾ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਮਿਹਨਤ ਦੇ ਸਦਕਾ ਪੰਜਾਬੀ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਹਾਲ ਹੀ 'ਚ ਪਰਮੀਸ਼ ਵਰਮਾ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦਾ ਵਿਆਹ ਬਹੁਤ ਹੀ ਧੂਮ ਧਾਮ ਨਾਲ ਕੈਨੇਡਾ 'ਚ ਹੋਇਆ ਹੈ। ਸੋਸ਼ਲ ਮੀਡੀਆ 'ਤੇ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੂੰ ਵਿਆਹ ਦੀਆਂ ਵਧਾਈਆਂ ਲਗਾਤਾਰ ਮਿਲ ਰਹੀਆਂ ਹਨ ਪਰ ਇਸ ਦੌਰਾਨ ਪਰਮੀਸ਼ ਵਰਮਾ ਦਾ ਛੋਟਾ ਭਰਾ ਸੁੱਖਨ ਵਰਮਾ ਪੂਰੇ ਵਿਆਹ 'ਚ ਨਜ਼ਰ ਨਹੀਂ ਆਇਆ। ਹਰ ਕੋਈ ਇਹੀ ਜਾਨਣਾ ਚਾਹੁੰਦਾ ਹੈ ਕਿ ਸੁੱਖਨ ਵਰਮਾ ਵਿਆਹ 'ਚ ਕਿਉਂ ਨਜ਼ਰ ਨਹੀਂ ਆਇਆ।

PunjabKesari

ਸੁੱਖਨ ਵਰਮਾ ਇਸ ਕਰਕੇ ਆਪਣੇ ਵੱਡੇ ਭਰਾ ਪਰਮੀਸ਼ ਵਰਮਾ ਦੇ ਵਿਆਹ 'ਚ ਸ਼ਾਮਲ ਨਹੀਂ ਸਕਿਆ ਸੀ ਕਿਉਂਕਿ ਉਹ ਕੋਰੋਨਾ ਪਾਜ਼ੀਟਿਵ (ਕੋਵਿਡ-19) ਸੀ। ਇਸ ਦੀ ਜਾਣਕਾਰੀ ਸੁੱਖਨ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਸ ਨੇ ਪੋਸਟ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਬਹੁਤ-ਬਹੁਤ ਮੁਬਾਰਕਾਂ ਵੀਰੇ....ਰੱਬ ਕਰੇ ਇਹ ਨਵੀਂ ਸ਼ੁਰੂਆਤ ਤੁਹਾਡੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਲੈ ਕੇ ਆਵੇ। ਕੋਵਿਡ-19 ਨੇ ਤੁਹਾਡਾ ਵਿਆਹ ਨਹੀਂ ਦੇਖਣ ਦਿੱਤਾ ਪਰ ਮੇਰੀ ਜ਼ਿੰਦਗੀ 'ਚ ਇਸ ਤੋਂ ਵੱਡਾ ਖੁਸ਼ੀ ਦਾ ਦਿਨ ਹਲੇ ਤੱਕ ਨਹੀਂ ਆਇਆ। ਕੈਨੇਡਾ ਦਾ ਵੀਜ਼ਾ ਵੀ on arrival ਹੁੰਦਾ ਤਾਂ ਉੱਥੇ ਨੱਚ-ਨੱਚ ਕਮਲੇ ਹੋ ਜਾਣਾ ਸੀ ਪਰ ਕੋਈ ਨਾ ਜਲਦੀ ਇੰਡੀਆ ਆ ਜਾਓ, ਸਾਡੀਆਂ ਤਿਆਰੀਆਂ ਨੇ ਅਤੇ ਡੀਜੇ ਵੀ ਰੈਡੀ ਆ।'' 

PunjabKesari

ਦੱਸ ਦਈਏ ਕਿ ਇਸ ਪੋਸਟ 'ਤੇ ਪਰਮੀਸ਼ ਵਰਮਾ ਨੇ ਵੀ ਰਿਪਲਾਈ ਕੀਤਾ ਹੈ। ਪਰਮੀਸ਼ ਵਰਮਾ ਨੇ ਕੁਮੈਂਟ 'ਚ ਲਿਖਿਆ ਹੈ, ''ਲਵ ਯੂ ਸੁੱਖਨ, We missed you with every heartbeat, something’s aren’t under our control...ਬਸ ਆਇਆ ਲੈ, ਕੈਂਮ ਰਹੋ, ਇੰਡੀਆ ਡਬਲ ਇੰਜੁਆਏ ਕਰਾਂਗੇ। ਸੁਣਿਆ @laddi_chahal ਨੇ ਸੂਟ ਫਿਟਿੰਗ ਆਲੇ ਬਣਵਾਏ ਨੇ।'' ਇਸ ਪੋਸਟ 'ਤੇ ਕਈ ਹੋਰ ਕਲਾਕਾਰ ਦੇ ਕੁਮੈਂਟ ਵੀ ਆਏ ਹਨ। 

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਵੀ ਆਪਣੇ ਭਰਾ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਸੁੱਖਨ ਦੇ ਨਾਂ ਦਾ ਟੈਟੂ ਆਪਣੀ ਖੱਬੀ ਬਾਂਹ 'ਤੇ ਗੁੰਦਵਾਇਆ ਹੋਇਆ ਹੈ। ਜੇ ਗੱਲ ਕਰੀਏ ਸੁੱਖਨ ਵਰਮਾ ਦੀ ਤਾਂ ਉਹ ਬਤੌਰ ਡਾਇਰੈਕਟਰ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹ ਪਰਮੀਸ਼ ਵਰਮਾ ਫ਼ਿਲਮਜ਼ ਨੂੰ ਵੀ ਸੰਭਾਲਦਾ ਹੈ।

ਨੋਟ - ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News