ਦੇਸ਼ ''ਚ ਮਿਲਣ ਵਾਲੇ ਪੁਰਸਕਾਰ ਨੂੰ ਖਾਸ ਮੰਨਦੀ ਹੈ ਪ੍ਰਿਅੰਕਾ
Thursday, Apr 14, 2016 - 09:38 AM (IST)

ਨਵੀਂ ਦਿੱਲੀ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇਸ਼ ''ਚ ਮਿਲਣ ਵਾਲੇ ਪੁਰਸਕਾਰ ਨੂੰ ਖਾਸ ਮੰਨਦੀ ਹੈ। ਪ੍ਰਿਅੰਕਾ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ, ''''ਉਂਝ ਤਾਂ ਮੈਂ ਸਨਮਾਨ ਪਾ ਕੇ ਬਹੁਤ ਖੁਸ਼ ਹਾਂ ਪਰ ਮੇਰੇ ਲਈ ਇਸ ਤੋਂ ਵੱਡੀ ਗੱਲ ਹੈ ਕਿ ਇਹ ਸਨਮਾਨ ਮੈਨੂੰ ਰਜਨੀਕਾਂਤ ਸਰ ਨਾਲ ਮਿਲਿਆ ਹੈ। ਮੇਰੇ ਲਈ ਭਾਰਤੀ ਪੁਰਸਕਾਰ ਬਹੁਤ ਮਹੱਤਵ ਰੱਖਦੇ ਹਨ। ਮੈਂ ਇਕ ਫੌਜੀ ਪਰਿਵਾਰ ਤੋਂ ਹਾਂ, ਮੇਰੇ ਪਿਤਾ ਨੂੰ ਮੇਰੇ ''ਤੇ ਮਾਣ ਹੋਵੇਗਾ।''''
ਜ਼ਿਕਰਯੋਗ ਹੈ ਕਿ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਕੌਮਾਂਤਰੀ ਅਮਰੀਕੀ ਟੈਲੀਵਿਜ਼ਨ ਸੀਰੀਅਲ ''ਕਵਾਂਟਿਕੋ'' ਨੇ ਕੌਮਾਂਤਰੀ ਪੱਧਰ ''ਤੇ ਕਾਫੀ ਪ੍ਰਸਿੱਧੀ ਦਿਵਾਈ ਹੈ। ਅੱਜਕਲ ਉਹ ਆਪਣੀ ਆਉਣ ਵਾਲੀ ਫਿਲਮ ''ਬੇਵਾਚ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ।