KBC ਦੇ ਇਤਿਹਾਸ ''ਚ ਪਹਿਲੀ ਵਾਰ ਬਿਨਾਂ ਫਾਸਟੈਸਟ ਫਿੰਗਰ ਖੇਡੇ ਹੌਟਸੀਟ ''ਤੇ ਪਹੁੰਚੀ ਮੁਕਾਬਲੇਬਾਜ਼

10/16/2020 2:58:13 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਦਾ ਪਾਪੂਲਰ ਸ਼ੋਅ 'ਕੌਨ ਬਣੇਗਾ ਕਰੋੜਪਤੀ' ਇਸ ਸਮੇਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅਮਿਤਾਭ ਬੱਚਨ ਦੇ ਸਾਹਮਣੇ ਹੁਣ ਤਕ ਕਈ ਮੁਕਾਬਲੇਬਾਜ਼ ਨਾ ਸਿਰਫ਼ ਹੌਟਸੀਟ 'ਤੇ ਪਹੁੰਚੇ ਸਗੋਂ ਲੱਖਾਂ ਰੁਪਏ ਜਿੱਤ ਕੇ ਵੀ ਜਾ ਚੁੱਕੇ ਹਨ। ਉਥੇ ਹੀ 'ਕੌਨ ਬਣੇਗਾ ਕਰੋੜਪਤੀ' ਦੇ ਵੀਰਵਾਰ ਦੇ ਐਪੀਸੋਡ 'ਚ ਪਹਿਲੀ ਵਾਰ ਜੋ ਹੋਇਆ ਉਹ ਹੁਣ ਤਕ ਕਦੇ ਨਹੀਂ ਹੋਇਆ। ਪਹਿਲੀ ਵਾਰ ਬਿਨਾਂ ਫਾਸਟੈਸਟ ਫਿੰਗਰ ਖੇਡੇ ਮੁਕਾਬਲੇਬਾਜ਼ ਹੌਟਸੀਟ 'ਤੇ ਪਹੁੰਚ ਗਿਆ। ਅਜਿਹਾ 12 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਦੇਖਿਆ ਗਿਆ। 
PunjabKesari
ਆਓ ਜਾਣਦੇ ਹਾਂ ਪੂਰਾ ਮਾਮਲਾ
'ਕੌਨ ਬਣੇਗਾ ਕਰੋੜਪਤੀ' ਦੇ ਮੰਚ 'ਤੇ ਵੀਰਵਾਰ ਦੇ ਐਪੀਸੋਡ 'ਚ ਪੱਛਮੀ ਬੰਗਾਲ ਤੋਂ ਆਈ ਮੁਕਾਬਲੇਬਾਜ਼ ਰੂਨਾ ਸਾਹਾ ਲਗਾਤਾਰ ਦੋ ਵਾਰ ਫਾਸਟੈਸਟ ਫਿੰਗਰ ਫਰਸਟ ਜਿੱਤਣ ਤੋਂ ਰਹਿ ਗਈ ਸੀ। ਲੱਖਾਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਉਹ ਜਿੱਤ ਨਾ ਸਕੀ ਤਾਂ ਉਹ ਭਾਵੁਕ ਹੋ ਗਈ ਅਤੇ ਰੋਣ ਲੱਗੀ। ਰੂਨਾ ਸਾਹਾ ਦਾ ਰੋਣਾ ਬਿੱਗ ਬੀ ਤੋਂ ਦੇਖਿਆ ਨਹੀਂ ਗਿਆ। ਉਨ੍ਹਾਂ ਨੇ ਰੂਨਾ ਨੂੰ ਸੈੱਟ 'ਤੇ ਬੁਲਾਇਆ। ਉਹ ਕੁਰਸੀ 'ਤੇ ਬੈਠਣ ਤੋਂ ਬਾਅਦ ਜ਼ੋਰ-ਜ਼ੋਰ ਨਾਲ ਰੋਣ ਲੱਗ ਗਈ।
ਰੂਨਾ ਨੂੰ ਰੋਂਦੇ ਦੇਖ ਬਿੱਗ ਬੀ ਨੇ ਉਸ ਨੂੰ ਸਮਝਾਇਆ ਅਤੇ ਟਿਸ਼ੂ ਪੇਪਰ ਦਿੰਦੇ ਹੋਏ ਕਿਹਾ ਕਿ ਇਹ ਸਮਾਂ ਰੋਣ ਦਾ ਨਹੀਂ ਸਗੋਂ ਸ਼ਾਂਤ ਹੋ ਕੇ ਸਮਝਦਾਰੀ ਨਾਲ ਖ਼ੇਡਣ ਦਾ ਹੈ। ਕਾਫ਼ੀ ਸਮਝਦਾਰੀ ਨਾਲ ਗੇਮ ਖੇਡਦੇ ਹੋਏ ਉਹ ਬਹੁਤ ਜਲਦ 10 ਹਜ਼ਾਰ ਰੁਪਏ ਦਾ ਪੜਾਅ ਪਾਰ ਕਰ ਗਈ।
PunjabKesari
ਦੱਸਣਯੋਗ ਹੈ ਕਿ 'ਕੇਬੀਸੀ' ਸ਼ੋਅ ਦੌਰਾਨ ਰੂਨਾ ਨੇ ਆਪਣੀ ਜ਼ਿੰਦਗੀ ਦੀ ਤਕਲੀਫ ਭਰੀ ਕਹਾਣੀ ਦੱਸੀ। ਰੂਨਾ ਨੇ ਦੱਸਿਆ ਕਿ ਕਿਵੇਂ ਉਸ ਦਾ ਵਿਆਹ ਘੱਟ ਉਮਰ 'ਚ ਹੀ ਹੋ ਗਿਆ ਸੀ ਅਤੇ ਉਸ ਨੂੰ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਘਰ ਦੇ ਕੰਮਾਂ-ਕਾਰਾਂ 'ਚ ਹੀ ਬਿਤਾਉਣਾ ਪਿਆ। ਹਾਲਾਂਕਿ ਉਹ ਚਾਹੁੰਦੀ ਸੀ ਕਿ ਉਹ ਆਪਣੀ ਖ਼ੁਦ ਦੀ ਇਕ ਪਛਾਣ ਬਣਾਏ।
PunjabKesari


sunita

Content Editor sunita