ਐਸ਼ਵਰਿਆ ਦੀ ਫਿਲਮ ''ਸਰਬਜੀਤ'' ਦਾ ਰਿਲੀਜ਼ ਹੋਇਆ ਪਹਿਲਾ ਪੋਸਟਰ, ਗੰਭੀਰ ਲੁੱਕ ''ਚ ਆਈ ਨਜ਼ਰ
Tuesday, Mar 01, 2016 - 11:14 AM (IST)
ਮੁੰਬਈ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਆਉਣ ਵਾਲੀ ਫਿਲਮ ''ਸਰਬਜੀਤ'' ਦੀ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਾਲੀਵੁੱਡ ਨਿਰਦੇਸ਼ਕ ਉਮੰਗ ਕੁਮਾਰ ਵਲੋਂ ਨਿਰਦੇਸ਼ਤ ਫਿਲਮ ''ਸਰਬਜੀਤ'' ਪਾਕਿਸਤਾਨੀ ਜੇਲ ''ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਜੀ ਜ਼ਿੰਦਗੀ ''ਤੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਐਸ਼ਵਰਿਆ ਰਾਏ ਇਸ ਫਿਲਮ ''ਚ ''ਸਰਬਜੀਤ'' ਦੀ ਭੈਣ ''ਦਲਬੀਰ ਕੌਰ'' ਦੀ ਭੂਮਿਕਾ ''ਚ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਇਸ ਫਿਲਮ ਦੇ ਪਹਿਲੇ ਪੋਸਟਰ ''ਚ ਸਿਰਫ ਐਸ਼ਵਰਿਆ ਹੀ ਨਜ਼ਰ ਆ ਰਹੀ ਹੈ, ਜੋ ਆਪਣੀ ਹੌਟ ਅਤੇ ਖੂਬਸੂਰਤ ਇਮੇਜ ਤੋਂ ਬਿਲਕੁੱਲ ਵੱਖਰੀ ਸ਼ਾਂਤ ਅਤੇ ਗੰਭੀਰ ਲੱਗ ਰਹੀ ਹੈ। ''ਦਲਬੀਰ'' ਦੇ ਕਿਰਦਾਰ ਨੂੰ ਅਸਲੀ ਲੁੱਕ ਦੇਣ ਲਈ ਐਸ਼ਵਰਿਆ ਨੇ ਪੋਸਟਰ ''ਚ ਐਨਕਾਂ ਲਗਾਈਆਂ ਹਨ, ਜੋ ਕਿ ਆਪਣੀ ਉਮਰ ਤੋਂ ਕਾਫੀ ਵੱਡੀ ਨਜ਼ਰ ਆ ਰਹੀ ਹੈ। ਐਸ਼ਵਰਿਆ ਨੇ ਕਿਹਾ ਕਿ ਉਨ੍ਹਾਂ ਲਈ ਇਹ ਕਿਰਦਾਰ ਨਿਭਾਉਣਾ ਕਾਫੀ ਚੁਣੌਤੀ ਭਰਿਆ ਸੀ ਅਤੇ ਇਸ ਗੰਭੀਰ ਵਿਸ਼ੇ ''ਤੇ ਫਿਲਮ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ ਪਰ ਫਿਰ ਵੀ ਅਸੀਂ ਸਾਰਿਆਂ ਨੇ ਪੂਰੀ ਮਿਹਨਤ ਕਰਦੇ ਇਹ ਫਿਲਮ ਤਿਆਰ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ਫਿਲਮ ''ਚ ਐਸ਼ਵਰਿਆ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ''ਸਰਬਜੀਤ'' ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ''ਕਾਨ ਸਮਾਗਮ'' ''ਚ ਇਸ ਫਿਲਮ ਦਾ ਪ੍ਰੀਮਿਅਰ ਕੀਤਾ ਜਾਵੇਗਾ।
