ਸਾਹਮਣੇ ਆਈ ਅਨਿਤਾ ਹਸਨੰਦਾਨੀ ਦੇ ਪੁੱਤਰ ਦੀ ਪਹਿਲੀ ਝਲਕ, ਪਤੀ ਨੇ ਇੰਸਟਾਗ੍ਰਾਮ ''ਤੇ ਕੀਤੀ ਸਾਂਝੀ
Thursday, Feb 11, 2021 - 03:40 PM (IST)

ਮੁੰਬਈ: ਟੀ.ਵੀ. ਦੀ ਮਸ਼ਹੂਰ ਅਦਾਕਾਰਾ ਅਨਿਤਾ ਹਸਨੰਦਾਨੀ ਨੇ 9 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ। ਅਨਿਤਾ ਦੇ ਮਾਂ ਬਣਨ ਦੀ ਖੁਸ਼ਖ਼ਬਰੀ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਜਿਸ ਤੋਂ ਬਾਅਦ ਹੁਣ ਪ੍ਰਸ਼ੰਸਕ ਉਨ੍ਹਾਂ ਦੇ ਪੁੱਤਰ ਨੂੰ ਦੇਖਣ ਲਈ ਬੇਤਾਬ ਹਨ। ਅਜਿਹੇ ’ਚ ਅਨਿਤਾ ਦੇ ਪਤੀ ਰੋਹਿਤ ਰੈੱਡੀ ਨੇ ਪੁੱਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
ਹਾਲ ਹੀ ’ਚ ਰੋਹਿਤ ਰੈੱਡੀ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਰਾਹੀਂ ਰੋਹਿਤ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਦਿਖਾਈ ਹੈ। ਤਸਵੀਰ ’ਚ ਬੱਚੇ ਦਾ ਹੱਥ ਦਿਖਾਈ ਦੇ ਰਿਹਾ ਹੈ ਜਿਸ ਨੇ ਰੋਹਿਤ ਦੀ ਉਂਗਲੀ ਫੜੀ ਹੋਈ ਹੈ। ਇਹ ਤਸਵੀਰ ਬਹੁਤ ਖ਼ੂਬਸੂਰਤ ਅਤੇ ਦਿਲ ਨੂੰ ਛੂਹਣ ਵਾਲੀ ਹੈ।
ਦੱਸ ਦੇਈਏ ਕਿ ਅਨਿਤਾ ਹਸਨੰਦਾਨੀ ਨੇ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਇਹ ਖੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਹ ਅਤੇ ਰੋਹਿਤ ਪਹਿਲੇ ਬੱਚੇ ਦੇ ਸੁਆਗਤ ਲਈ ਤਿਆਰ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
Related News
ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
