ਸ਼ਾਹਰੁਖ ਖਾਨ ਦੇ ਬੰਗਲੇ ''ਮੰਨਤ'' ਦੇ ਕੋਲ ''ਜੀਵੇਸ਼'' ਬਿਲਡਿੰਗ ''ਚ ਲੱਗੀ ਅੱਗ

05/10/2022 12:34:38 PM

ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਦੇ ਕੋਲ ਇਕ ਬਿਲਡਿੰਗ 'ਚ ਭਿਆਨਕ ਅੱਗ ਲੱਗੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਹਾਈ ਰਾਈਜ਼ ਬਿਲਡਿੰਗ 'ਚ ਅੱਗ ਲੱਗ ਗਈ। ਮੁੰਬਈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੈਂਡਸਟੈਂਡ ਰੋਡ, ਬਾਂਦਰਾ (ਪੱਛਮੀ) 'ਚ ਜੀਵੇਸ਼ ਬਿਲਡਿੰਗ ਦੀ 14ਵੀਂ ਮੰਜ਼ਿਲ 'ਤੇ ਲੈਵਲ-2 'ਚ ਅੱਗ ਲੱਗ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਜਿਸ ਬਿਲਡਿੰਗ 'ਚ ਅੱਗ ਲੱਗੀ ਹੈ ਉਸ ਦਾ ਨਾਂ 'ਜੀਵੇਸ਼' ਹੈ ਅਤੇ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਬਿਲਕੁੱਲ ਨਾਲ ਹੈ। ਅੱਗ ਲੱਗਣ ਦੀ ਇਸ ਘਟਨਾ 'ਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕੋਈ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਤ 10 ਵਜੇ ਤੱਕ ਛੇ ਨਿਵਾਸੀਆਂ ਅਤੇ ਪਾਲਤੂ ਜਾਨਵਰ ਨੂੰ ਬਚਾ ਲਿਆ ਗਿਆ ਹੈ। 

PunjabKesari
ਦੱਸ ਦੇਈਏ ਕਿ ਸ਼ਾਹਰੁਖ ਖਾਨ ਦਾ ਬੰਗਲਾ ਬਾਂਦਰਾ 'ਚ ਸਥਿਤ ਹੈ ਜਿਥੇ ਹੋਰ ਵੀ ਕਈ ਵੱਡੀਆਂ ਹਸਤੀਆਂ ਰਹਿੰਦੀਆਂ ਹਨ। ਅਜਿਹੇ 'ਚ ਇਹ ਇਲਾਕਾ ਹਾਈ ਪ੍ਰੋਫਾਈਲ ਮੰਨਿਆ ਜਾਂਦਾ ਹੈ। ਜਿਵੇਂ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲੀ ਉਨ੍ਹਾਂ ਵਲੋਂ ਤੁਰੰਤ ਮੌਕੇ 'ਤੇ ਅੱਠ ਗੱਡੀਆਂ ਭੇਜੀਆਂ ਗਈਆਂ। 

PunjabKesari
ਸ਼ਾਹਰੁਖ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਦਿਨ ਪਹਿਲੇ ਹੀ ਯਸ਼ਰਾਜ ਬੈਨਰ ਦੀ ਐਕਸ਼ਨ ਫਿਲਮ 'ਪਠਾਨ' ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ 'ਚ ਉਨ੍ਹਾਂ ਦੇ ਨਾਲ ਦੀਪਿਕਾ ਪਾਦੁਕੋਣ, ਜਾਨ ਇਬਰਾਹਿਮ ਹਨ। ਸ਼ਾਹਰੁਖ ਖਾਨ ਹੀ ਰਾਜਕੁਮਾਰ ਹਿਰਾਨੀ ਦੀ ਆਉਣ ਵਾਲੀ ਫਿਲਮ 'ਡੰਕੀ' ਸ਼ੁਰੂ ਕਰਨਗੇ, ਜਿਸ ਦਾ ਐਲਾਨ ਕੁਝ ਦਿਨ ਪਹਿਲੇ ਹੀ ਹੋਇਆ ਹੈ। 


Aarti dhillon

Content Editor

Related News