''ਗਰਬੇ ਕੀ ਰਾਤ'' ਗਾਣੇ ਨੂੰ ਲੈ ਕੇ ਰਾਹੁਲ ਵੈਦਿਆ ਅਤੇ ਭੂਮੀ ਤ੍ਰਿਵੇਦੀ ’ਤੇ ਸੂਰਤ ’ਚ ਹੋਈ FIR ਦਰਜ
Sunday, Oct 17, 2021 - 10:07 AM (IST)
ਮੁੰਬਈ : ਨਵੇਂ ਆਏ 'ਗਰਬੇ ਕੀ ਰਾਤ' ਗਾਣੇ ਨੂੰ ਲੈ ਕੇ ਸੂਰਤ ’ਚ ਰਾਹੁਲ ਵੈਦਿਆ ਅਤੇ ਭੂਮੀ ਤ੍ਰਿਵੇਦੀ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਗਾਣੇ ਦੇ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 'ਗਰਬੇ ਕੀ ਰਾਤ' ਗਾਣਾ ਰਿਲੀਜ਼ ਹੁੰਦੇ ਹੀ ਵਿਵਾਦਾਂ ’ਚ ਬਣਿਆ ਹੋਇਆ ਹੈ। ਇਸ ਗਾਣੇ ਦੀ ਵੀਡੀਓ ’ਚ ਰਾਹੁਲ ਸ਼ਰਮਾ ਅਤੇ ਅਦਾਕਾਰਾ ਨੀਆਂ ਸ਼ਰਮਾ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਹੈ। ਇਸ ’ਚ ‘ਰਮਵਾ ਆਓ ਮਾਡੀ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜੋ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ।
ਭੂਮੀ ਤ੍ਰਿਵੇਦੀ ਨੇ ਇਸ ਵਿਵਾਦ ’ਤੇ ਕਿਹਾ, ‘ਇਕ ਗਾਇਕ ਦੇ ਤੌਰ ’ਤੇ ਮੈਂ ਆਪਣਾ ਕੰਮ ਪੂਰਾ ਕਰ ਦਿੱਤਾ ਅਤੇ ਮੈਂ ਹੋਰ ਕੰਮਾਂ ’ਚ ਰੁੱਝ ਗਈ। ਮੈਨੂੰ ਵੀਡੀਓ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਵੇਂ ਹੀ ਮੈਂ ਗਾਣੇ ਦੀ ਵੀਡੀਓ ਦੇਖੀ, ਮੈਂ ਤੁਰੰਤ ਇਸ ਗਾਣੇ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤਾ। ਮੈਂ ਖੁਦ ਅਜਿਹੀ ਪ੍ਰੈਜੈਂਟੇਸ਼ਨ ਨਹੀਂ ਚਾਹੁੰਦੀ। ਮੈਂ ਖੁਦ ਜਾਣਦੀ ਹਾਂ ਕਿ ਅਸੀਂ ਗੁਜਰਾਤ ’ਚ ਇਸ ਸ਼ਬਦ ਦਾ ਬਹੁਤ ਸਨਮਾਨ ਕਰਦੇ ਹਾਂ।’ ਹੁਣ ਖ਼ਬਰਾਂ ਅਨੁਸਾਰ ਸੂਰਤ ਦੇ ਅਮਰੋਲੀ ਪੁਲਸ ਸਟੇਸ਼ਨ ’ਚ ਜੇਕੇ ਰਾਜਪੂਤ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਵਾਇਆ ਹੈ।