ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕਰਨ ’ਤੇ ਮਿਸ ਪੂਜਾ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਰੱਦ

Saturday, Jun 03, 2023 - 01:52 PM (IST)

ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕਰਨ ’ਤੇ ਮਿਸ ਪੂਜਾ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਰੱਦ

ਚੰਡੀਗੜ੍ਹ (ਹਾਂਡਾ)– ਪੰਜਾਬੀ ਗਾਇਕਾ ਮਿਸ ਪੂਜਾ ਦੇ ਖ਼ਿਲਾਫ਼ ਇਕ ਗੀਤ ’ਚ ਫ਼ਿਲਮਾਏ ਗਏ ਦ੍ਰਿਸ਼ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਪੁਲਸ ਸਟੇਸ਼ਨ ਨਵਾਂ ਨੰਗਲ ’ਚ ਐੱਫ਼. ਆਈ. ਆਰ. ਦਰਜ ਹੋਈ ਸੀ, ਜਿਸ ਦਾ ਅਦਾਲਤ ’ਚ ਟ੍ਰਾਇਲ ਚੱਲ ਰਿਹਾ ਹੈ।

ਮਿਸ ਪੂਜਾ ਤੇ ਗੀਤ ਦਾ ਫ਼ਿਲਮਾਂਕਣ ਕਰਨ ਵਾਲੀ ਕੰਪਨੀ ਦੇ ਨਿਰਦੇਸ਼ਕ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਉਨ੍ਹਾਂ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰਨ ਸਬੰਧੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰਦਿਆਂ ਦਰਜ ਹੋਈ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਹੈ, ਨਾਲ ਹੀ ਟ੍ਰਾਇਲ ਕੋਰਟ ਦੀ ਕਾਰਵਾਈ ਵੀ ਰੱਦ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਉਰਵਸ਼ੀ ਰੌਤੇਲਾ 190 ਕਰੋੜ ਦੇ ਬੰਗਲੇ ’ਚ ਹੋਈ ਸ਼ਿਫਟ! ਮਾਂ ਨੇ ਦੱਸਿਆ ਝੂਠ ਤੇ ਬਾਅਦ ’ਚ ਪੋਸਟ ਕੀਤੀ ਡਿਲੀਟ

ਪਟੀਸ਼ਨਰ ਦੇ ਵਕੀਲ ਕੇ. ਐੱਸ. ਡਡਵਾਲ ਨੇ ਕੋਰਟ ’ਚ ਦੱਸਿਆ ਕਿ ਗੀਤ ’ਚ ਫ਼ਿਲਮਾਇਆ ਗਿਆ ਦ੍ਰਿਸ਼ ਐਕਟ ਕਰਨ ਵਾਲੇ ਦੀ ਕਲਪਨਾ ’ਤੇ ਆਧਾਰਿਤ ਹੈ, ਜਿਸ ’ਚ ਉਸ ਨੇ ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕੀਤੀ ਹੈ, ਜਦਕਿ ਗਧੇ ਨੂੰ ਸਾਈਡ ’ਚ ਦਿਖਾਇਆ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News