ਜਿੰਮੀ ਸ਼ੇਰਗਿੱਲ ਦੀਆਂ ਵਧੀਆਂ ਮੁਸ਼ਕਿਲਾਂ, ਤਾਲਾਬੰਦੀ ’ਚ ਸ਼ੂਟਿੰਗ ਕਰਨੀ ਪਈ ਮਹਿੰਗੀ

Wednesday, Apr 28, 2021 - 12:24 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ)– ਮਸ਼ਹੂਰ ਪੰਜਾਬੀ ਤੇ ਹਿੰਦੀ ਅਦਾਕਾਰ ਜਿੰਮੀ ਸ਼ੇਰਗਿੱਲ ਇਕ ਨਵੇਂ ਵਿਵਾਦ ’ਚ ਘਿਰ ਗਏ ਹਨ। ਅਸਲ ’ਚ ਪਿਛਲੇ ਦਿਨੀਂ ਜਿੰਮੀ ਇਥੋਂ ਦੇ ਆਰੀਆ ਸਕੂਲ ’ਚ ਫ਼ਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ, ਜਿਥੇ ਲਗਭਗ 100 ਲੋਕ ਮੌਜੂਦ ਸਨ।

ਇਸ ਦੇ ਚਲਦਿਆਂ ਉਨ੍ਹਾਂ ਖ਼ਿਲਾਫ਼ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਤੇ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਣ ’ਤੇ ਲੁਧਿਆਣਾ ਦੇ ਥਾਣਾ ਕੋਤਵਾਲੀ ’ਚ ਜਿੰਮੀ ਸ਼ੇਰਗਿੱਲ, ਈਸ਼ਵਰ ਨਿਵਾਸ, ਆਕਾਸ਼ ਦੀਪ ਤੇ ਮਨਦੀਪ ਸਿੰਘ ਸਣੇ ਕੁਲ 34 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਯੂਜ਼ਰ ਦੀ ਬਦਤਮੀਜ਼ੀ ਦਾ ਤਾਪਸੀ ਪਨੂੰ ਨੇ ਇੰਝ ਦਿੱਤਾ ਜਵਾਬ, ਕਿਹਾ- ‘ਆਪਣੀ ਬਕਵਾਸ ਕਰਕੇ...’

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ’ਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦਿਆਂ ਲਾਕਡਾਊਨ ਲਗਾਇਆ ਗਿਆ ਹੈ। ਇਥੋਂ ਤਕ ਕਿ ਵਿਆਹ ਤੇ ਅੰਤਿਮ ਸੰਸਕਾਰ ’ਚ 20 ਲੋਕਾਂ ਦੇ ਇਕੱਠੇ ਹੋਣ ਦੀ ਛੋਟ ਦਿੱਤੀ ਗਈ ਹੈ ਪਰ ਇਥੇ 100 ਲੋਕਾਂ ਦੀ ਮੌਜੂਦਗੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਆਪਣੀ ਵੈੱਬ ਸੀਰੀਜ਼ ‘ਯੂਅਰ ਆਨਰ 2’ ਦੀ ਸ਼ੂਟਿੰਗ ਕਰ ਰਹੇ ਸਨ। ਫ਼ਿਲਹਾਲ ਜਿੰਮੀ ਸ਼ੇਰਗਿੱਲ ਦੀ ਇਸ ਮਾਮਲੇ ’ਚ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਇਸ ਮਾਮਲੇ ’ਚ ਈਸ਼ਵਰ ਨਿਵਾਸ, ਆਕਾਸ਼ ਦੀਪ ਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੌਕੇ ’ਤੇ ਜ਼ਮਾਨਤ ਦੇ ਦਿੱਤੀ ਗਈ।

ਨੋਟ– ਤਾਲਾਬੰਦੀ ’ਚ ਜਿੰਮੀ ਸ਼ੇਰਗਿੱਲ ’ਤੇ ਹੋਈ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News