ਜਬਰ ਜ਼ਿਨਾਹ ਮਾਮਲੇ 'ਚ ਅਨੁਰਾਗ ਕਸ਼ਅਪ ਪਹੁੰਚੇ ਥਾਣੇ, ਪੁੱਛਗਿੱਛ ਜਾਰੀ

Thursday, Oct 01, 2020 - 12:05 PM (IST)

ਜਬਰ ਜ਼ਿਨਾਹ ਮਾਮਲੇ 'ਚ ਅਨੁਰਾਗ ਕਸ਼ਅਪ ਪਹੁੰਚੇ ਥਾਣੇ, ਪੁੱਛਗਿੱਛ ਜਾਰੀ

ਮੁੰਬਈ (ਬਿਊਰੋ) — ਮੁੰਬਈ ਪੁਲਸ ਨੇ ਅਦਾਕਾਰਾ ਪਾਇਲ ਘੋਸ਼ ਵਲੋਂ ਦਰਜ ਕਰਵਾਏ ਜਬਰ ਜ਼ਨਾਹ ਮਾਮਲੇ 'ਚ ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਅਪ ਅੱਜ ਵਰਸੋਵਾ ਪੁਲਸ ਸਾਹਮਣੇ ਪੇਸ਼ ਹੋਏ ਹਨ। ਅਨੁਰਾਗ ਕਸ਼ਅਪ ਖ਼ਿਲਾਫ 22 ਸਤੰਬਰ ਨੂੰ ਵਰਸੋਵਾ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦਈਏ ਕਿ ਅਨੁਰਾਗ ਕਸ਼ਅਪ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਹੈ ਕਿ ਦੋਸ਼ ਲਾਉਣ ਵਾਲੀ ਅਦਾਕਾਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਦੱਸਣਯੋਗ ਹੈ ਕਿ ਇਕ ਅਧਿਕਾਰੀ ਨੇ ਦੱਸਿਆ ਕਿ ਅਨੁਰਾਗ ਕਸ਼ਅਪ ਨੂੰ 9 ਦਿਨ ਪਹਿਲਾਂ ਉਨ੍ਹਾਂ ਖ਼ਿਲਾਫ਼ ਦਰਜ ਕਰਵਾਏ ਮਾਮਲੇ ਦੇ ਸਬੰਧ 'ਚ ਵੀਰਵਾਰ ਨੂੰ ਵਰੋਸਵਾ ਪੁਲਸ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ। 22 ਸਤੰਬਰ ਨੂੰ ਵਰਸੋਵਾ ਪੁਲਸ ਥਾਣੇ 'ਚ ਅਨੁਰਾਗ ਕਸ਼ਅਪ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਨੁਰਾਗ ਕਸ਼ਅਪ ਖ਼ਿਲਾਫ਼ ਆਈ. ਪੀ. ਸੀ. ਦੇ ਸੈਕਸ਼ਨ 376-1 (ਬਲਾਤਕਾਰ/ਰੇਪ), 354 (ਮਹਿਲਾ ਦੀ ਮਰਿਆਦਾ ਭੰਗ ਕਰਨ ਦੀ ਇੱਛਾ ਨਾਲ ਤਾਕਤ ਦਾ ਇਸਤੇਮਾਲ ਕਰਨਾ), 341 ਤੇ 342 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।


author

sunita

Content Editor

Related News