ਫਿਲਮਫੇਅਰ ''ਚ ਇਨ੍ਹਾਂ ਸੁੰਦਰੀਆਂ ਦੀਆਂ ਹੌਟ ਅਦਾਵਾਂ ਨੇ ਢਾਹਿਆ ਕਹਿਰ : Watch Pics
Sunday, Jan 17, 2016 - 05:52 PM (IST)
ਮੁੰਬਈ : ਬਾਲੀਵੁੱਡ ਫਿਲਮਾਂ ਦੇ ਸਭ ਤੋਂ ਵੱਡੇ ਅਵਾਰਡ ਬਲੈਕ ਲੇਡੀ ਭਾਵ ਫਿਲਮ ਫੇਅਰ ਦਾ ਆਯੋਜਨ ਸ਼ਨੀਵਾਰ ਰਾਤ ਨੂੰ ਕੀਤਾ ਗਿਆ। ਇਸ ਮੌਕੇ ਕਈ ਬਾਲੀਵੁੱਡ ਸੁੰਦਰੀਆਂ ਨੇ ਰੈੱਡ ਕਾਰਪੈੱਟ ''ਤੇ ਆਪਣੀਆਂ ਹੌਟ ਅਦਾਵਾਂ ਨਾਲ ਲੋਕਾਂ ਨੂੰ ਦੀਵਾਨੇ ਬਣਾਇਆ।
ਮੁੰਬਈ ''ਚ ਆਯੋਜਿਤ 61ਵੇਂ ਫਿਲਮ ਫੇਅਰ ਅਵਾਰਡ ''ਚ ਫਿਲਮ ''ਬਾਜੀਰਾਵ ਮਸਤਾਨੀ'' ਨੇ ਸਭ ਨੂੰ ਪਛਾੜਦਿਆਂ ਬਾਜ਼ੀ ਮਾਰ ਲਈ ਹੈ। ''ਬਾਜੀਰਾਵ ਮਸਤਾਨੀ'' ਨੂੰ ਜਿਥੇ ਸਰਵੋਤਮ ਫਿਲਮ ਸਮੇਤ ਕਈ ਅਵਾਰਡ ਮਿਲੇ, ਉਥੇ ਫਿਲਮ ''ਪੀਕੂ'' ਨੂੰ ਕ੍ਰਿਟਿਕ ਚੁਆਇਸ ਬੈਸਟ ਫਿਲਮ ਦਾ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮੌਸਮੀ ਚੈਟਰਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ।
