ਫਿਲਮਫੇਅਰ ਐਵਾਰਡਸ ''ਚ "ਲਾਪਤਾ ਲੇਡੀਜ਼" ਦਾ ਜਲਵਾ, ਜਿੱਤੇ 13 ਪੁਰਸਕਾਰ
Sunday, Oct 12, 2025 - 05:12 PM (IST)

ਨਵੀਂ ਦਿੱਲੀ (ਭਾਸ਼ਾ)- ਨਿਰਦੇਸ਼ਕ ਕਿਰਨ ਰਾਓ ਦੀ ਫਿਲਮ "ਲਾਪਤਾ ਲੇਡੀਜ਼" ਨੇ 70ਵੇਂ ਫਿਲਮਫੇਅਰ ਪੁਰਸਕਾਰ ਸਮਾਰੋਹ ਵਿੱਚ ਸਰਵੋਤਮ ਨਿਰਦੇਸ਼ਕ ਸਮੇਤ 13 ਪੁਰਸਕਾਰ ਆਪਣੇ ਨਾਮ ਕੀਤੇ। ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਸ਼ਨੀਵਾਰ ਨੂੰ ਅਹਿਮਦਾਬਾਦ ਦੇ ਏਕੇਏ ਅਰੇਨਾ ਵਿੱਚ ਆਯੋਜਿਤ ਇਸ ਸਮਾਰੋਹ ਦੀ ਮੇਜ਼ਬਾਨੀ ਅਭਿਨੇਤਾ ਸ਼ਾਹਰੁਖ ਖਾਨ, ਫਿਲਮ ਨਿਰਮਾਤਾ ਕਰਨ ਜੌਹਰ ਅਤੇ ਅਭਿਨੇਤਾ ਮਨੀਸ਼ ਪਾਲ ਨੇ ਕੀਤੀ। ਹਿੰਦੀ ਸਿਨੇਮਾ ਵਿੱਚ ਕਲਾਤਮਕ ਅਤੇ ਤਕਨੀਕੀ ਉੱਤਮਤਾ ਦਾ ਸਨਮਾਨ ਕਰਨ ਲਈ ਫਿਲਮਫੇਅਰ ਪੁਰਸਕਾਰ ਹਰ ਸਾਲ ਦਿੱਤੇ ਜਾਂਦੇ ਹਨ।
"ਲਾਪਤਾ ਲੇਡੀਜ਼" ਨੇ ਇਸ ਸਾਲ ਦਾ ਸਰਵੋਤਮ ਫਿਲਮ ਪੁਰਸਕਾਰ ਜਿੱਤਿਆ, ਜਦੋਂ ਕਿ ਕਿਰਨ ਰਾਓ ਨੇ ਉਸੇ ਫਿਲਮ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ। 2024 ਵਿੱਚ ਰਿਲੀਜ਼ ਹੋਈ, ਇਸ ਫਿਲਮ ਵਿੱਚ ਪ੍ਰਤਿਭਾ ਰਾਂਤਾ ਅਤੇ ਨਿਤਾਂਸ਼ੀ ਗੋਇਲ ਨੇ 2 ਲਾੜੀਆਂ ਦੀ ਭੂਮਿਕਾ ਨਿਭਾਈ ਸਈ। ਨਿਤਾਂਸ਼ੀ ਗੋਇਲ ਨੂੰ ਸਰਵੋਤਮ ਡੈਬਿਊ ਅਦਾਕਾਰਾ ਨਾਲ ਸਨਮਾਨਿਤ ਕੀਤਾ ਗਿਆ, ਅਤੇ ਪ੍ਰਤਿਭਾ ਰਾਂਤਾ ਨੇ ਸਰਵੋਤਮ ਅਭਿਨੇਤਰੀ ਦਾ ਆਲੋਚਕ (ਕ੍ਰਿਟਿਕਟ) ਪੁਰਸਕਾਰ ਜਿੱਤਿਆ। ਰਵੀ ਕਿਸ਼ਨ ਅਤੇ ਛਾਇਆ ਕਦਮ ਨੇ ਸਰਵੋਤਮ ਸਹਾਇਕ ਅਦਾਕਾਰ/ਅਦਾਕਾਰਾ ਪੁਰਸਕਾਰ ਜਿੱਤੇ।