ਅਕਸ਼ੈ ਕੁਮਾਰ ਦੀ ਫ਼ਿਲਮ ''ਰਾਮ ਸੇਤੂ'' ਦਾ ਟਾਈਟਲ ਗੀਤ ''ਜੈ ਸ਼੍ਰੀ ਰਾਮ'' ਰਿਲੀਜ਼, ਸੁਣ ਖੜ੍ਹੇ ਹੋਏ ਲੋਕਾਂ ਦੇ ਰੌਂਗਟੇ (ਵੀਡੀਓ)

Friday, Oct 21, 2022 - 05:34 PM (IST)

ਅਕਸ਼ੈ ਕੁਮਾਰ ਦੀ ਫ਼ਿਲਮ ''ਰਾਮ ਸੇਤੂ'' ਦਾ ਟਾਈਟਲ ਗੀਤ ''ਜੈ ਸ਼੍ਰੀ ਰਾਮ'' ਰਿਲੀਜ਼, ਸੁਣ ਖੜ੍ਹੇ ਹੋਏ ਲੋਕਾਂ ਦੇ ਰੌਂਗਟੇ (ਵੀਡੀਓ)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ 'ਰਾਮ ਸੇਤੂ' ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਇਸ ਫ਼ਿਲਮ ਦੇ ਟਰੇਲਰ ਤੋਂ ਬਾਅਦ ਹੁਣ ਫ਼ਿਲਮ ਮੇਕਰਸ ਨੇ ਫ਼ਿਲਮ ਦਾ ਟਾਈਟਲ ਗੀਤ 'ਜੈ ਸ਼੍ਰੀ ਰਾਮ' ਰਿਲੀਜ਼ ਕੀਤਾਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਅਕਸ਼ੈ ਕੁਮਾਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਲਾਂਚਿੰਗ ਦੌਰਾਨ ਅਕਸ਼ੈ ਕੁਮਾਰ ਨੇ ਨਾਂ ਸਿਰਫ਼ ਇਸ ਗੀਤ ਨੂੰ ਗਾਇਆ ਸਗੋਂ ਇਸ ਗੀਤ ਤੋਂ ਪਹਿਲਾਂ ਇਕ ਖ਼ਾਸ ਗੱਲ ਦਾ ਵੀ ਧਿਆਨ ਰੱਖਿਆ। ਅਕਸ਼ੈ ਦੇ ਇਸ ਕੰਮ ਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਾਰੀਫ਼ ਵੀ ਹੋ ਰਹੀ ਹੈ।
ਹਿੰਦੂ ਧਰਮ ਦੇ ਲੋਕ ਹੀ ਨਹੀਂ ਸਗੋਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਗੀਤ ਦੀ ਤਾਰੀਫ਼ ਕਰ ਰਹੇ ਹਨ। ਇਸ ਗੀਤ ਦੇ ਲਾਂਚ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਹੜੇ ਅੰਦਾਜ਼ ਅਤੇ ਐਨਰਜੀ ਨਾਲ ਅਕਸ਼ੇ ਨੇ 'ਜੈ ਸ਼੍ਰੀ ਰਾਮ' ਗੀਤ ਗਾਇਆ ਹੈ, ਲੋਕ ਕਹਿ ਰਹੇ ਹਨ ਕਿ ਇਸ ਗੀਤ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ ਹਨ।

ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ਭਗਵਾਨ ਰਾਮ ਦਾ ਇਕ ਭਗਤੀ ਵਾਲਾ ਗੀਤ ਹੈ। ਇਸ ਗੀਤ ਨੂੰ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਪੌਪ ਸੰਗੀਤ ਨਾਲ ਰਾਮ ਚਾਲੀਸਾ ਗਾਈ ਜਾ ਰਹੀ ਹੋਵੇ। ਦੀਵਾਲੀ ਦੇ ਨੇੜੇ ਇਸ ਗੀਤ ਨੂੰ ਲਾਂਚ ਕਰਨ ਦਾ ਨਿਰਮਾਤਾਵਾਂ ਦਾ ਫ਼ੈਸਲਾ ਬਿਲਕੁਲ ਸਹੀ ਹੈ, ਇਸ ਤਿਉਹਾਰ ਦੇ ਮੌਕੇ 'ਤੇ ਇਹ ਗੀਤ ਲੋਕਾਂ ਦੀ ਪਲੇਲਿਸਟ 'ਚ ਟੌਪ 'ਤੇ ਆ ਸਕਦਾ ਹੈ।

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਨਾਲ ਫ਼ਿਲਮ ’ਚ ਸਤਿਆਦੇਵ ਕੰਚਰਾਨਾ, ਨੁਸਰਤ ਭਰੂਚਾ, ਜੈਕਲੀਨ ਫਰਨਾਂਡੀਜ਼ ਤੇ ਐੱਮ. ਨਾਸਿਰ ਵੀ ਹਨ। ਫ਼ਿਲਮ ਦਾ ਨਿਰਮਾਣ ਅਰੁਣਾ ਭਾਟੀਆ (ਕੇਪ ਆਫ ਗੁੱਡ ਫ਼ਿਲਮਜ਼), ਵਿਕਰਮ ਮਲਹੋਤਰਾ (ਅਬੁਦੰਤੀਆ ਐਂਟਰਟੇਨਮੈਂਟ), ਸੁਭਾਸਕਰਨ, ਮਹਾਵੀਰ ਜੈਨ ਤੇ ਅਸ਼ੀਸ਼ ਸਿੰਘ (ਲਾਇਕਾ ਪ੍ਰੋਡਕਸ਼ਨ) ਵਲੋਂ ਕੀਤਾ ਗਿਆ ਹੈ। ਪ੍ਰਾਈਮ ਵੀਡੀਓ ਵਲੋਂ ਡਾ. ਚੰਦਰਪ੍ਰਕਾਸ਼ ਦਿਵੇਦੀ ਰਚਨਾਤਮਕ ਨਿਰਮਾਤਾ ਦੇ ਰੂਪ ’ਚ ਹਨ। ‘ਰਾਮ ਸੇਤੂ’ 25 ਅਕਤੂਬਰ, 2022 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News