ਫ਼ਿਲਮ ਨਿਰਮਾਤਾ ਨਾਰੀ ਹੀਰਾ ਦਾ ਹੋਇਆ ਦਿਹਾਂਤ, ਦੁਪਹਿਰ ਨੂੰ ਕੀਤਾ ਜਾਵੇਗਾ ਸੰਸਕਾਰ
Saturday, Aug 24, 2024 - 01:01 PM (IST)

ਮੁੰਬਈ- ਉਰਮਿਲਾ ਮਾਤੋਂਡਕਰ ਦੀ ਮਸ਼ਹੂਰ ਫਿਲਮ 'ਸਕੈਂਡਲ' ਸਮੇਤ ਅੱਧੀ ਦਰਜਨ ਤੋਂ ਵੱਧ ਫੀਚਰ ਫਿਲਮਾਂ ਦੇ ਨਿਰਮਾਤਾ ਅਤੇ ਮੈਗਜ਼ੀਨ 'ਸਟਾਰਡਸਟ' ਦੇ ਪ੍ਰਕਾਸ਼ਕ ਨਾਰੀ ਹੀਰਾ ਦਾ ਮੁੰਬਈ 'ਚ ਦਿਹਾਂਤ ਹੋ ਗਿਆ ਹੈ। 26 ਜਨਵਰੀ 1938 ਨੂੰ ਜਨਮੇ ਨਾਰੀ ਹੀਰਾ ਨੇ ਸ਼ੁੱਕਰਵਾਰ ਨੂੰ 86 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਫਿਲਮਾਂ ਨੂੰ ਸਿੱਧੇ ਡੀਵੀਡੀ 'ਤੇ ਰਿਲੀਜ਼ ਕਰਨ ਦੇ ਰੁਝਾਨ ਨੂੰ ਹਰਮਨਪਿਆਰਾ ਬਣਾਉਣ ਲਈ ਵੀ ਨਾਰੀ ਹੀਰਾ ਫਿਲਮ ਉਦਯੋਗ 'ਚ ਇੱਕ ਵੱਡਾ ਨਾਮ ਰਿਹਾ ਹੈ। ਉਨ੍ਹਾਂ ਨੇ ਆਪਣੇ ਬੈਨਰ ਹਿਬਾ ਫਿਲਮਜ਼ ਹੇਠ ਇੱਕ ਦਰਜਨ ਤੋਂ ਵੱਧ ਡਾਇਰੈਕਟ-ਟੂ-ਵੀਡੀਓ ਫਿਲਮਾਂ ਵੀ ਬਣਾਈਆਂ। ਪਰਿਵਾਰਕ ਸੂਤਰਾਂ ਅਨੁਸਾਰ ਨਾਰੀ ਹੀਰਾ ਦਾ ਅੰਤਿਮ ਸੰਸਕਾਰ ਸ਼ਨੀਵਾਰ ਦੁਪਹਿਰ ਬਾਂਗੰਗਾ ਸ਼ਮਸ਼ਾਨਘਾਟ, ਵਰਲੀ ਵਿਖੇ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਕੈਂਸਰ ਦੀ ਤਕਲੀਫ ਭੁੱਲ ਮਨਾਇਆ ਮਾਂ ਦਾ ਜਨਮ ਦਿਨ
ਪਰਿਵਾਰ ਵੱਲੋਂ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, 'ਬਹੁਤ ਹੀ ਦੁੱਖ ਨਾਲ ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਂਝੀ ਕੀਤੀ ਜਾ ਰਹੀ ਹੈ। ਉਹ ਪ੍ਰਿੰਟ ਮੀਡੀਆ ਦਾ ਮੋਢੀ, ਇੱਕ ਪਰਿਵਾਰਕ ਆਦਮੀ ਅਤੇ ਇੱਕ ਸ਼ਾਨਦਾਰ ਪਿਤਾ ਸੀ।1938 'ਚ ਕਰਾਚੀ 'ਚ ਜਨਮੇ, ਨਾਰੀ ਹੀਰਾ ਅਤੇ ਉਨ੍ਹਾਂ ਦਾ ਪਰਿਵਾਰ 1947 'ਚ ਵੰਡ ਤੋਂ ਬਾਅਦ ਮੁੰਬਈ ਚਲੇ ਗਏ। ਸ਼ੁਰੂ 'ਚ ਉਨ੍ਹਾਂ ਨੇ 1960 'ਚ ਇੱਕ ਪੱਤਰਕਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ ਬਾਅਦ 'ਚ ਪ੍ਰਕਾਸ਼ਨ 'ਚ ਚਲੇ ਗਏ। ਉਨ੍ਹਾਂ ਦਾ ਮੈਗਜ਼ੀਨ 'ਸਟਾਰਡਸਟ' ਇੱਕ ਬਹੁਤ ਵੱਡੀ ਸਫਲਤਾ ਸੀ ਅਤੇ ਬਾਲੀਵੁੱਡ ਅਤੇ ਇਸ ਦੀਆਂ ਮਸ਼ਹੂਰ ਹਸਤੀਆਂ ਨਾਲ ਸਬੰਧਤ ਹੈਰਾਨ ਕਰਨ ਵਾਲੇ ਵਿਵਾਦਾਂ, ਸਨਸਨੀਖੇਜ਼ ਸਟੋਰੀਆਂ ਅਤੇ ਗੱਪਸ਼ੱਪ ਨੂੰ ਉਜਾਗਰ ਕਰਨ ਲਈ ਜਾਣਿਆ ਜਾਂਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।