ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਘਰ 'ਚ ਮ੍ਰਿਤਕ ਮਿਲਿਆ ਮਸ਼ਹੂਰ ਫ਼ਿਲਮ ਆਲੋਚਕ

08/03/2021 10:07:54 AM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਫ਼ਿਲਮ ਆਲੋਚਕ ਰਾਸ਼ਿਦ ਇਰਾਨੀ ਦਾ ਦਿਹਾਂਤ ਹੋ ਗਿਆ ਹੈ। ਸੋਮਵਾਰ ਨੂੰ ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਇਆ। 74 ਸਾਲਾ ਰਾਸ਼ਿਦ ਇਰਾਨੀ ਕੁਝ ਸਮੇਂ ਤੋਂ ਬਿਮਾਰ ਸਨ। ਰਾਸ਼ਿਦ ਇਰਾਨੀ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਰਫੀਕ ਇਲਿਆਸ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਰਾਸ਼ਿਦ ਇਰਾਨੀ ਦੀ ਮੌਤ 30 ਜੁਲਾਈ ਹੋ ਗਈ ਸੀ, ਪਰ ਉਨ੍ਹਾਂ ਦੀ ਮੌਤ ਦਾ ਪਤਾ ਸੋਮਵਾਰ, 2 ਅਗਸਤ ਨੂੰ ਲੱਗਾ।

ਇਹ ਖ਼ਬਰ ਵੀ ਪੜ੍ਹੋ- ਮੁੜ ਵਧੀਆ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ, ਲੈਪਟਾਪ 'ਚੋਂ ਬਰਾਮਦ ਹੋਏ 68 ਅਸ਼ਲੀਲ ਵੀਡੀਓ

ਖ਼ਬਰਾਂ ਅਨੁਸਾਰ, ਰਫੀਕ ਇਲਿਆਸ ਨੇ ਕਿਹਾ, ''ਇਹ ਬਹੁਤ ਦੁਖਦਾਈ ਖ਼ਬਰ ਹੈ। ਸ਼ੁੱਕਰਵਾਰ ਸਵੇਰੇ ਨਹਾਉਂਦੇ ਸਮੇਂ ਉਨ੍ਹਾਂ ਦੀ ਮੌਤ ਹੋਈ, ਉਹ ਬਾਥਰੂਮ 'ਚ ਪਾਏ ਗਏ ਸੀ। ਸ਼ੁੱਕਰਵਾਰ ਤੋਂ ਉਨ੍ਹਾਂ ਨੂੰ ਪ੍ਰੈਸ ਕਲੱਬ ਜਾਂ ਉਸ ਜਗ੍ਹਾ 'ਤੇ ਨਹੀਂ ਵੇਖਿਆ ਗਿਆ ਜਿੱਥੇ ਉਹ ਆਮ ਤੌਰ 'ਤੇ ਨਾਸ਼ਤਾ ਕਰਦੇ ਸੀ। ਅਸੀਂ ਸਾਰਿਆਂ ਨੇ ਸੋਚਿਆ ਕਿ ਉਹ ਸ਼ਹਿਰ ਤੋਂ ਬਾਹਰ ਹੈ, ਇਸ ਲਈ ਅਸੀਂ ਉਨ੍ਹਾਂ ਦੀ ਉਡੀਕ ਕੀਤੀ ਅਤੇ ਸੋਚਿਆ ਕਿ ਉਹ ਐਤਵਾਰ ਰਾਤ ਨੂੰ ਵਾਪਸ ਆ ਜਾਣਗੇ ਪਰ ਅੱਜ ਅਸੀਂ ਹੈਰਾਨੀ 'ਚ ਹਾਂ। ਅਸੀਂ ਪੁਲਸ ਨੂੰ ਬੁਲਾਇਆ ਅਤੇ ਦਰਵਾਜ਼ਾ ਤੋੜ ਦਿੱਤਾ।''

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਨੇ ਮਹਿਲਾ ਹਾਕੀ ਟੀਮ ਦੇ ਕੋਚ ਤੋਂ ਮੰਗਿਆ ਗੋਲਡ, ਤਾਂ ਰੀਅਲ ਕੋਚ ਨੇ ਕੁਝ ਅਜਿਹਾ ਦਿੱਤਾ ਜਵਾਬ

ਇਸ ਦੇ ਨਾਲ ਹੀ ਮੁੰਬਈ ਪ੍ਰੈਸ ਕਲੱਬ ਨੇ ਵੀ ਸੋਸ਼ਲ ਮੀਡੀਆ ਰਾਹੀਂ ਰਾਸ਼ਿਦ ਇਰਾਨੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਪ੍ਰੈਸ ਕਲੱਬ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਰਾਸ਼ਿਦ ਇਰਾਨੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪ੍ਰੈਸ ਕਲੱਬ ਨੇ ਇਕ ਬਿਆਨ 'ਚ ਕਿਹਾ, ''ਰਾਸ਼ਿਦ ਇਰਾਨੀ, ਦੇਸ਼ ਦੇ ਸਭ ਤੋਂ ਉੱਤਮ ਫਿਲਮ ਆਲੋਚਕਾਂ 'ਚੋਂ ਇਕ ਹਨ, ਦਾ 30 ਜੁਲਾਈ ਨੂੰ ਘਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 2-3 ਦਿਨਾਂ ਤੋਂ ਨਹੀਂ ਵੇਖਿਆ ਗਿਆ ਸੀ। ਉਨ੍ਹਾਂ ਦੇ ਦੋਸਤਾਂ ਕਲੱਬ ਅਧਿਕਾਰੀਆਂ ਅਤੇ ਪੁਲਸ ਦੁਆਰਾ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਮਿਲੀ।''

ਇਹ ਖ਼ਬਰ ਵੀ ਪੜ੍ਹੋ- Shilpa Shetty ਨੇ ਜਾਰੀ ਕੀਤਾ ਨੋਟ, ਪਤੀ Raj Kundra ਦੀ ਗ੍ਰਿਫ਼ਤਾਰੀ 'ਤੇ ਸ਼ਰੇਆਮ ਲਿਖੀਆਂ ਇਹ ਗੱਲਾਂ

ਮੁੰਬਈ ਪ੍ਰੈਸ ਕਲੱਬ ਅਨੁਸਾਰ, ਰਾਸ਼ਿਦ ਇਰਾਨੀ ਦਿ ਟਾਈਮਜ਼ ਆਫ਼ ਇੰਡੀਆ, ਹਿੰਦੁਸਤਾਨ ਟਾਈਮਜ਼ ਅਤੇ ਵੈਬਸਾਈਟ ਸਕ੍ਰੌਲ ਲਈ ਫ਼ਿਲਮ ਦੀ ਸਮੀਖਿਆ ਕਰਦੇ ਸੀ ਅਤੇ ਮੁੰਬਈ ਪ੍ਰੈਸ ਕਲੱਬ ਸੁਸਾਇਟੀ ਦੇ ਇਕ ਥੰਮ੍ਹ ਸੀ। ਰਾਸ਼ਿਦ ਇਰਾਨੀ ਦੀ ਮੌਤ ਕਾਰਨ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਕਈ ਫ਼ਿਲਮੀ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਵੀ ਸੋਸ਼ਲ ਮੀਡੀਆ 'ਤੇ ਰਾਸ਼ਿਦ ਇਰਾਨੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਰਾਸ਼ਿਦ ਇਰਾਨੀ ਲਈ ਲਿਖਿਆ, ''ਰਾਸ਼ਿਦ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੈਨੂੰ ਉਨ੍ਹਾਂ ਦੇ ਨਾਲ ਬਿਤਾਏ ਪਲ ਯਾਦ ਹਨ….ਸਿਨੇਮਾ ਬਾਰੇ ਤੁਹਾਡੀ ਸੂਝ ਹਮੇਸ਼ਾ ਅਨਮੋਲ ਰਹੇਗੀ। ਇਸ ਦੇ ਨਾਲ ਹੀ, ਉੱਘੇ ਨਿਰਮਾਤਾ-ਨਿਰਦੇਸ਼ਕ ਸੁਧੀਰ ਮਿਸ਼ਰਾ ਨੇ ਵੀ ਰਾਸ਼ਿਦ ਇਰਾਨੀ ਦੀ ਮੌਤ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, 'ਉਹ ਕੋਮਲ, ਦ੍ਰਿੜ, ਇਕ ਭਾਸ਼ਣਕਾਰ ਸੀ ਪਰ ਹਮੇਸ਼ਾ ਸੁਣਦੇ ਸੀ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਸ਼ਹਿਰ ਬਦਲ ਗਿਆ। ਫੈਲਿਨੀਜ਼ ਅਮਰਕੋਰਡ ਦੇ ਦਾਦਾ ਵਰਗੇ ਸੀ, ਜੋ ਆਪਣੇ ਘਰ ਦੇ ਨੇੜੇ ਗੁਆਚ ਜਾਂਦੇ ਸਨ।'

ਇਹ ਖ਼ਬਰ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਤੋਂ ਇਲਾਵਾ Raj Kundra 'ਤੇ ਲੱਗੇ ਇਹ ਗੰਭੀਰ ਦੋਸ਼, ਸਾਹਮਣੇ ਆਈ ਗ੍ਰਿਫ਼ਤਾਰੀ ਦੀ ਅਸਲ ਵਜ੍ਹਾ


sunita

Content Editor

Related News