ਦਿਲਜੀਤ, ਪਿਟਬੁੱਲ ਤੇ ਨੀਰਜ ਦਾ ਕੋਲੈਬ, ਰਿਲੀਜ਼ ਹੋਇਆ ਫ਼ਿਲਮ ''ਭੂਲ ਭੁਲਾਇਆ 3'' ਦੇ ਟਾਈਟਲ ਟਰੈਕ

Thursday, Oct 17, 2024 - 10:39 AM (IST)

ਦਿਲਜੀਤ, ਪਿਟਬੁੱਲ ਤੇ ਨੀਰਜ ਦਾ ਕੋਲੈਬ, ਰਿਲੀਜ਼ ਹੋਇਆ ਫ਼ਿਲਮ ''ਭੂਲ ਭੁਲਾਇਆ 3'' ਦੇ ਟਾਈਟਲ ਟਰੈਕ

ਮੁੰਬਈ (ਬਿਊਰੋ) : ਫ਼ਿਲਮ 'ਭੂਲ ਭੁਲਾਇਆ 3' ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ। ਦਿਲਜੀਤ ਦੋਸਾਂਝ, ਪਿਟਬੁੱਲ ਤੇ ਨੀਰਜ ਸ਼੍ਰੀਧਰ ਦੇ ਇਸ ਗੀਤ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਕਾਰਤਿਕ ਆਰੀਅਨ ਡਾਂਸ ਨਾਲ ਪ੍ਰਸ਼ੰਸਕ ਕਾਫੀ ਖੁਸ਼ ਹਨ। ਦਰਸ਼ਕ ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ, ਵਿਦਿਆ ਬਾਲਨ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫ਼ਿਲਮ 'ਭੂਲ ਭੁਲਾਇਆ 3' ਦੇ ਟਾਈਟਲ ਟਰੈਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕਾਰਤਿਕ ਆਰੀਅਨ ਵੀ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪਲ-ਪਲ ਅਪਡੇਟਸ ਦੇ ਰਹੇ ਸਨ। ਇਸ 'ਚ ਕਾਰਤਿਕ ਆਰੀਅਨ ਸ਼ਾਨਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਸ ਦਾ ਸਟਾਈਲ ਮਾਈਕਲ ਜੈਕਸਨ ਵਰਗਾ ਹੈ।

ਤਿੰਨ ਗਾਇਕਾਂ ਨੇ ਗਾਇਆ
ਇਸ ਗੀਤ ਨੂੰ ਤਿੰਨ ਗਾਇਕਾਂ ਨੇ ਮਿਲ ਕੇ ਗਾਇਆ ਹੈ। ਗੀਤ ਦਾ ਟਾਈਟਲ 'ਹੇ ਹਰੀ ਰਾਮ' ਹੈ। ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਇੰਟਰਨੈਸ਼ਨਲ ਸਟਾਰ ਤੇ ਮਸ਼ਹੂਰ ਰੈਪਰ ਪਿਟਬੁੱਲ ਅਤੇ ਬਾਲੀਵੁੱਡ ਦੇ ਪਲੇਅਬੈਕ ਸਿੰਗਰ ਨੀਰਜ ਸ਼੍ਰੀਧਰ ਨੇ ਗਾਇਆ ਹੈ। ਤਿੰਨਾਂ ਦੀ ਆਵਾਜ਼ 'ਤੇ ਕਾਰਤਿਕ ਆਰੀਅਨ ਨੇ ਸ਼ਾਨਦਾਰ ਡਾਂਸ ਕੀਤਾ ਹੈ। ਹਾਲਾਂਕਿ, ਜਿੱਥੋਂ ਤੱਕ ਗੀਤਾਂ ਦੀ ਗੱਲ ਹੈ, ਇਹ ਪੁਰਾਣੇ ਲਿਫਾਫੇ 'ਚ ਫ਼ਿਲਮ ਨਵੀਂ ਚੀਜ਼ ਵਾਂਗ ਹੈ। 

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਕਾਰਤਿਕ ਦੇ ਡਾਂਸ ਦੇ ਦੀਵਾਨੇ ਹੋਏ ਲੋਕ
ਅਦਾਕਾਰ ਕਾਰਤਿਕ ਆਰੀਅਨ ਨੇ ਇੱਕ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਫ਼ਿਲਮ ਦਾ ਟਾਈਟਲ ਟਰੈਕ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕਾ ਹੈ। ਯੂਜ਼ਰਸ ਗੀਤ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇਹ ਫ਼ਿਲਮ ਇਸ ਸਾਲ ਦੀ ਮਾਸਟਰਪੀਸ ਸਾਬਤ ਹੋਵੇਗੀ।' ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਹਾਡੇ ਡਾਂਸ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀਂ ਹਨ'। ਇਕ ਹੋਰ ਯੂਜ਼ਰ ਨੇ ਲਿਖਿਆ, 'The King of Hooksteps' ਵਾਪਸ ਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'

ਦੀਵਾਲੀ 'ਤੇ  ਰਿਲੀਜ਼ ਹੋਵੇਗੀ 'ਭੂਲ ਭੁਲਾਇਆ 3' 
ਅਨੀਸ ਬਜ਼ਮੀ ਦੀ ਨਿਰਦੇਸ਼ਤ 'ਭੂਲ ਭੁਲਾਇਆ 3' ਹਿੱਟ ਹਾਰਰ-ਕਾਮੇਡੀ ਫਰੈਂਚਾਇਜ਼ੀ ਦੀ ਤੀਜੀ ਫ਼ਿਲਮ ਹੈ। ਇਸ 'ਚ ਕਾਰਤਿਕ ਆਰੀਅਨ ਤੋਂ ਇਲਾਵਾ ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ ਅਤੇ ਤ੍ਰਿਪਤੀ ਡਿਮਰੀ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਿਜੇ ਰਾਜ, ਸੰਜੇ ਮਿਸ਼ਰਾ ਅਤੇ ਰਾਜਪਾਲ ਯਾਦਵ ਵੀ ਫ਼ਿਲਮ ਦਾ ਹਿੱਸਾ ਹਨ। ਕਾਰਤਿਕ ਆਰੀਅਨ ਦੀ ਇਹ ਫ਼ਿਲਮ ਦੀਵਾਲੀ ਦੇ ਮੌਕੇ 'ਤੇ 1 ਨਵੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News