ਬੀ ਪਰਾਕ ਤੇ ਜਾਨੀ ਦੇ ਗੀਤ ‘ਫਿਲਹਾਲ’ ਨੇ ਪਾਈਆਂ ਧੁੰਮਾਂ, 100 ਕਰੋੜ ਤੋਂ ਵੱਧ ਹੋਏ ਵਿਊਜ਼

Thursday, Apr 29, 2021 - 05:12 PM (IST)

ਬੀ ਪਰਾਕ ਤੇ ਜਾਨੀ ਦੇ ਗੀਤ ‘ਫਿਲਹਾਲ’ ਨੇ ਪਾਈਆਂ ਧੁੰਮਾਂ, 100 ਕਰੋੜ ਤੋਂ ਵੱਧ ਹੋਏ ਵਿਊਜ਼

ਚੰਡੀਗੜ੍ਹ (ਬਿਊਰੋ)– ਗਾਇਕ ਤੇ ਸੰਗੀਤਕਾਰ ਬੀ ਪਰਾਕ ਤੇ ਗੀਤਕਾਰ ਜਾਨੀ ਦੀ ਜੋੜੀ ਹਮੇਸ਼ਾ ਸ਼ਾਨਦਾਰ ਗੀਤ ਆਪਣੇ ਚਾਹੁਣ ਵਾਲਿਆਂ ਨੂੰ ਦਿੰਦੀ ਰਹੀ ਹੈ। ਇਕ ਗੱਲ ਬੀ ਪਰਾਕ ਵੀ ਹਮੇਸ਼ਾ ਕਹਿੰਦੇ ਹਨ ਕਿ ਉਹ ਗੀਤ ਨਹੀਂ, ਸਗੋਂ ਐਂਥਮ ਬਣਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਉਤਰਾਖੰਡ ਦੇ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈ ਉਰਵਸ਼ੀ ਰੌਤੇਲਾ, 27 ਆਕਸੀਜਨ ਕੰਸਨਟ੍ਰੇਟਰਜ਼ ਕੀਤੇ ਦਾਨ

ਬੀ ਪਰਾਕ ਤੇ ਜਾਨੀ ਦੇ ਇਕ ਗੀਤ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆਂ ਹਨ, ਜਿਸ ਨੂੰ ਹੁਣ ਯੂਟਿਊਬ ’ਤੇ 100 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਦਾ ਨਾਂ ਹੈ ‘ਫਿਲਹਾਲ’। ਇਹ ਗੀਤ 9 ਨਵੰਬਰ, 2019 ਨੂੰ ਯੂਟਿਊਬ ’ਤੇ ਰਿਲੀਜ਼ ਹੋਇਆ ਸੀ।

ਗੀਤ ਬੀ ਪਰਾਕ ਤੇ ਜਾਨੀ ਵਲੋਂ ਬਣਾਈ ਕੰਪਨੀ ‘ਦੇਸੀ ਮੈਲੋਡੀਜ਼’ ’ਤੇ ਰਿਲੀਜ਼ ਹੋਇਆ ਸੀ। ਗੀਤ ’ਚ ਅਕਸ਼ੇ ਕੁਮਾਰ, ਨੁਪੁਰ ਸੈਨਨ ਤੇ ਐਮੀ ਵਿਰਕ ਨੇ ਅਹਿਮ ਭੂਮਿਕਾ ਨਿਭਾਈ ਸੀ।

ਅੱਜ ਗੀਤ ਨੂੰ 1 ਬਿਲੀਅਨ ਵਿਊਜ਼ ਹੋ ਚੁੱਕੇ ਹਨ ਤੇ ਇਸ ਮੌਕੇ ਬੀ ਪਰਾਕ ਨੇ ਇਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਬੀ ਪਰਾਕ ਨੇ ਲਿਖਿਆ, ‘ਇਹ ਸਿਰਫ 1 ਬਿਲੀਅਨ ਨਹੀਂ ਹੈ, ਇਹ ਇਕ ਅਜਿਹਾ ਸਫਰ ਹੈ ਜ਼ਿੰਦਗੀ ਦਾ, ਜੋ ਸਾਡੀ ਸਾਰਿਆਂ ਦੀ ਮਿਹਨਤ, ਤੁਹਾਡੇ ਸਾਰਿਆਂ ਦੇ ਪਿਆਰ ਤੇ ਦੁਆਵਾਂ ਨੇ ਦਿੱਤਾ ਹੈ। ਇਸ ਸਭ ਲਈ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਪ੍ਰਮਾਤਮਾ ਦੀ ਮਿਹਰ ਦਾ ਧੰਨਵਾਦ।’

ਨੋਟ– ਬੀ ਪਰਾਕ ਤੇ ਜਾਨੀ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News