ਆਮਿਰ ਖ਼ਾਨ ਨਾਲ ਅਫੇਅਰ ਦੀਆਂ ਖ਼ਬਰਾਂ ’ਤੇ ਫਾਤਿਮਾ ਸਨਾ ਸ਼ੇਖ ਨੇ ਦਿੱਤਾ ਸੀ ਇਹ ਜਵਾਬ

07/05/2021 2:30:34 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਉਸ ਦੀ ਪਤਨੀ ਕਿਰਨ ਰਾਓ ਨੇ ਦੋ ਦਿਨ ਪਹਿਲਾਂ ਇਕ-ਦੂਜੇ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਸਾਂਝੇ ਬਿਆਨ ਰਾਹੀਂ ਦਿੱਤੀ। ਉਨ੍ਹਾਂ ਨੇ ਇਸ ਬਿਆਨ ’ਚ ਕਿਹਾ ਕਿ ਉਹ ਭਾਵੇਂ ਹੀ ਅਲੱਗ ਹੋ ਗਏ ਹੋਣ ਪਰ ਦੋਵੇਂ ਬੇਟੇ ਆਜ਼ਾਦ ਦੇ ਮਾਤਾ-ਪਿਤਾ ਬਣੇ ਰਹਿਣਗੇ।

ਆਮਿਰ ਖ਼ਾਨ ਤੇ ਕਿਰਨ ਰਾਓ ਦੇ ਤਲਾਕ ਤੋਂ ਬਾਅਦ ਅਦਾਕਾਰਾ ਫਾਤਿਮਾ ਸਨਾ ਸ਼ੇਖ ਟਰੋਲ ਹੋਈ। ਟਰੋਲ ਹੋਣ ਦੀ ਵਜ੍ਹਾ ਆਮਿਰ ਖ਼ਾਨ ਨਾਲ ਉਸ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਦਾ ਆਉਣਾ ਸੀ। ਜਿਸ ’ਤੇ ਖ਼ੁਦ ਫਾਤਿਮਾ ਸਨਾ ਸ਼ੇਖ ਨੇ ਇਕ ਇੰਟਰਵਿਊ ਦੌਰਾਨ ਸਫਾਈ ਦਿੱਤੀ ਸੀ ਤੇ ਆਪਣੇ ਤੇ ਆਮਿਰ ਦੇ ਅਫੇਅਰ ਦੀਆਂ ਖ਼ਬਰਾਂ ਨੂੰ ਅਫਵਾਹ ਦੱਸਿਆ ਸੀ।

PunjabKesari

ਅਸਲ ’ਚ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਦਾ ਸ਼ੂਟਿੰਗ ਦੌਰਾਨ ਆਮਿਰ ਖ਼ਾਨ ਤੇ ਫਾਤਿਮਾ ਸਨਾ ਸ਼ੇਖ ਦੇ ਅਫੇਅਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਸਨ। ਇਸ ਤੋਂ ਆਮਿਰ ਖ਼ਾਨ ਦੀ ਪਤਨੀ ਕਿਰਨ ਰਾਓ ਵੀ ਕਾਫੀ ਪ੍ਰੇਸ਼ਾਨ ਹੋ ਗਈ ਸੀ ਪਰ ਫਾਤਿਮਾ ਸਨਾ ਸ਼ੇਖ ਨੇ ਫ਼ਿਲਮ ਫੇਅਰ ਨੂੰ ਦਿੱਤੇ ਇੰਟਰਵਿਊ ’ਚ ਆਪਣੇ ਤੇ ਆਮਿਰ ਦੇ ਅਫੇਅਰ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਸੀ।

ਫਾਤਿਮ ਨੇ ਕਿਹਾ ਸੀ, ‘ਪਹਿਲਾਂ ਮੈਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਕਾਫੀ ਫਰਕ ਪੈਂਦਾ ਸੀ ਤੇ ਮੈਨੂੰ ਬੁਰਾ ਵੀ ਲੱਗਦਾ ਸੀ ਕਿਉਂਕਿ ਮੈਂ ਕਦੇ ਵੀ ਆਪਣੀ ਜ਼ਿੰਦਗੀ ’ਚ ਅਜਿਹੀਆਂ ਚੀਜ਼ਾਂ ਨੂੰ ਇੰਨੇ ਵੱਡੇ ਪੱਧਰ ’ਤੇ ਨਹੀਂ ਝੱਲਿਆ ਸੀ। ਅਜਿਹੇ ਅਣਜਾਣ ਲੋਕ, ਜਿਨ੍ਹਾਂ ਨੂੰ ਮੈਂ ਕਦੇ ਮਿਲੀ ਤਕ ਨਹੀਂ, ਉਹ ਮੇਰੇ ਬਾਰੇ ’ਚ ਲਿਖ ਰਹੇ ਸਨ। ਉਨ੍ਹਾਂ ਨੂੰ ਇਹ ਤਕ ਨਹੀਂ ਪਤਾ ਹੁੰਦਾ ਕਿ ਮਾਮਲੇ ’ਚ ਕੁਝ ਸੱਚਾਈ ਹੈ ਵੀ ਜਾਂ ਨਹੀਂ।’

PunjabKesari

ਫਾਤਿਮ ਨੇ ਅੱਗੇ ਕਿਹਾ, ‘ਲੋਕ ਵੀ ਇਸ ਨੂੰ ਪੜ੍ਹ ਰਹੇ ਹਨ ਤੇ ਇਹ ਸੋਚ ਰਹੇ ਹਨ ਕਿ ਮੈਂ ਇਕ ਚੰਗੀ ਲੜਕੀ ਨਹੀਂ ਹਾਂ। ਇਹ ਗੱਲ ਮੈਨੂੰ ਪ੍ਰੇਸ਼ਾਨ ਕਰਦੀ ਹੈ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਲੋਕ ਮੇਰੇ ਬਾਰੇ ’ਚ ਗਲਤ ਗੱਲਾਂ ਸੋਚਣ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News