ਕੋਰੋਨਾ ਕਰਕੇ ਅਦਾਕਾਰਾ ਦੀ ਹੋਈ ਅਜਿਹੀ ਹਾਲਤ, ਸੁੰਘਣ ਤੇ ਸੁਆਦ ਦੀ ਸਮਰੱਥਾ ਹੋਈ ਖ਼ਤਮ

Friday, Apr 02, 2021 - 05:36 PM (IST)

ਕੋਰੋਨਾ ਕਰਕੇ ਅਦਾਕਾਰਾ ਦੀ ਹੋਈ ਅਜਿਹੀ ਹਾਲਤ, ਸੁੰਘਣ ਤੇ ਸੁਆਦ ਦੀ ਸਮਰੱਥਾ ਹੋਈ ਖ਼ਤਮ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਕੋਰੋਨਾ ਦੀ ਲਹਿਰ ਨੇ ਕਈ ਸਿਤਾਰਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਰੋਜ਼ ਕਿਸੇ ਨਾ ਕਿਸੇ ਕਲਾਕਾਰ ਨੂੰ ਕੋਰੋਨਾ ਦਾ ਸ਼ਿਕਾਰ ਹੁੰਦੇ ਦੇਖਿਆ ਜਾ ਰਿਹਾ ਹੈ। ਅਜਿਹੇ ’ਚ ਦੰਗਲ ਗਰਲ ਫਾਤਿਮਾ ਸਨਾ ਸ਼ੇਖ ਵੀ ਕੁਝ ਦਿਨ ਪਹਿਲਾਂ ਕੋਰੋਨਾ ਦਾ ਸ਼ਿਕਾਰ ਹੋ ਗਈ ਸੀ। ਕੋਵਿਡ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਫਾਤਿਮਾ ਨੇ ਖੁਦ ਨੂੰ ਘਰ ’ਚ ਹੀ ਇਕਾਂਤਵਾਸ ਕਰ ਲਿਆ ਸੀ। ਉਹ ਸਾਰੇ ਨਿਯਮਾਂ ਦਾ ਪਾਲਣ ਕਰ ਰਹੀ ਹੈ। ਹੁਣ ਫਾਤਿਮਾ ਨੇ ਇਕ ਪੋਸਟ ਸਾਂਝੀ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

ਫਾਤਿਮਾ ਨੇ ਆਪਣੀ ਇੰਸਟਾ ਸਟੋਰੀ ’ਤੇ ਤਸਵੀਰ ਸਾਂਝੀ ਕਰਦਿਆਂ ਕੋਰੋਨਾ ਮਹਾਮਾਰੀ ਨਾਲ ਲੜਨ ਦਾ ਦਰਦ ਬਿਆਨ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਉਹ ਦਰਦ ’ਚ ਹੈ। ਸਾਂਝੀ ਕੀਤੀ ਤਸਵੀਰ ’ਚ ਫਾਤਿਮਾ ਸਨਾ ਸ਼ੇਖ ਬੈੱਡ ’ਤੇ ਲੇਟੀ ਹੋਈ ਹੈ ਤੇ ਉਦਾਸ ਨਜ਼ਰ ਆ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਸੁੰਘਣ ਤੇ ਸੁਆਦ ਦੀ ਸਮਰੱਥਾ ਖਤਮ ਹੋ ਚੁੱਕੀ ਹੈ। ਫਾਤਿਮਾ ਲਿਖਦੀ ਹੈ, ‘ਕੋਵਿਡ ਬਕਵਾਸ ਹੈ। ਮੇਰੇ ਸੁੰਘਣ ਤੇ ਸੁਆਦ ਦੀ ਸਮਰੱਥਾ ਗੁਆਚ ਗਈ ਹੈ। ਸਰੀਰ ’ਚ ਭਿਆਨਕ ਦਰਦ ਹੈ।’

PunjabKesari

ਫਾਤਿਮਾ ਸਨਾ ਸ਼ੇਖ ਨੇ 29 ਮਾਰਚ ਨੂੰ ਇਕ ਪੋਸਟ ਕਰਕੇ ਦੱਸਿਆ ਸੀ ਕਿ ਉਹ ਕੋਰੋਨਾ ਦਾ ਸ਼ਿਕਾਰ ਹੋ ਗਈ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਿਖਿਆ ਸੀ, ‘ਮੇਰੀ ਕੋਵਿਡ-19 ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਹਾਲ ਸਾਰੀਆਂ ਸਾਵਧਾਨੀਆਂ ਤੇ ਪ੍ਰੋਟੋਕਾਲ ਦਾ ਪਾਲਣ ਕਰ ਰਹੀ ਹਾਂ ਤੇ ਘਰ ’ਤੇ ਇਕਾਂਤਵਾਸ ਹਾਂ। ਤੁਹਾਡੀਆਂ ਚਿੰਤਾਵਾਂ ਤੇ ਪ੍ਰਾਰਥਨਾਵਾਂ ਲਈ ਧੰਨਵਾਦ, ਸੁਰੱਖਿਅਤ ਰਹੋ ਦੋਸਤੋ।’

ਕੋਵਿਡ ਹੋਣ ਤੋਂ ਪਹਿਲਾਂ ਫਾਤਿਮਾ ਸਨਾ ਸ਼ੇਖ ਅਦਾਕਾਰ ਅਨਿਲ ਕਪੂਰ ਨਾਲ ਇਕ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੀ ਸੀ। ਹਾਲ ਹੀ ’ਚ ਅਨਿਲ ਨੇ ਬੀਮਾਰ ਫਾਤਿਮਾ ਲਈ ਘਰ ਦਾ ਖਾਣਾ ਵੀ ਭਿਜਵਾਇਆ ਸੀ, ਜਿਸ ਦੀ ਤਸਵੀਰ ਅਦਾਕਾਰਾ ਨੇ ਸਾਂਝੀ ਕੀਤੀ ਸੀ। ਅਨਿਲ ਕਪੂਰ ਆਪਣੀ ਕੋ-ਸਟਾਰ ਦਾ ਕਾਫੀ ਧਿਆਨ ਰੱਖ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News