ਪਿਤਾ ਕੇ.ਕੇ. ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਧੀ ਤਮਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ
Thursday, Jun 02, 2022 - 01:01 PM (IST)
ਬਾਲੀਵੁੱਡ ਡੈਸਕ: ਕੇ.ਕੇ.ਦੇ ਨਾਮ ਤੋਂ ਜਾਨਣ ਵਾਲੇ ਮਸ਼ਹੂਰ ਗਾਇਕ ਕਿਸ਼ਨਕੁਮਾਰ ਕੁਨਾਥ ਹੁਣ ਇਸ ਦੁਨੀਆ ’ਚ ਨਹੀਂ ਰਹੇ। 31ਮਈ ਨੂੰ ਕੋਲਕਤਾ ’ਚ ਇਕ ਸ਼ੋਅ ਦੇ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀਤੇ ਦਿਨ ਪਰਿਵਾਰ ਗਾਇਕ ਦੀ ਦੇਹ ਨੂੰ ਏਅਰ ਇੰਡੀਆ ਦੀ ਫ਼ਲਾਈਟ ਰਾਹੀਂ ਮੁੰਬਈ ਲੈ ਗਿਆ ਹੈ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਵ ਵੀ ਪੜ੍ਹੋ: ਗਾਇਕ ਕੇ.ਕੇ ਨੂੰ ਅੰਤਿਮ ਯਾਤਰਾ 'ਤੇ ਲਿਜਾਣ ਲਈ ਘਰ ਪਹੁੰਚੀ ਫੁੱਲਾਂ ਨਾਲ ਸਜੀ ਐਂਬੂਲੈਂਸ
ਇਸ ਦੇ ਨਾਲ ਹੀ ਉਸ ਦੀ ਧੀ ਤਮਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਕੇ.ਕੇ ਦੇ ਅੰਤਿਮ ਸੰਸਕਾਰ ਦੀ ਡੀਟੇਲ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਯਾਦ ਕਰ ਰਹੀ ਹੈ।ਅੰਤਿਮ ਸੰਸਕਾਰ ਕਾਰਡ ’ਚ ਲਿਖਿਆ ਹੈ ਕਿ ‘ਤੁਹਾਨੂੰ ਹਮੇਸ਼ਾ ਪਿਆਰ ਕੀਤਾ ਜਾਵੇਗਾ ਅਤੇ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।’
ਇਸ ਤੋਂ ਇਲਾਵਾ ਕਾਰਡ ’ਚ ਅੰਤਿਮ ਦਰਸ਼ਨ ਅਤੇ ਅੰਤਿਮ ਸੰਸਕਾਰ ਦਾ ਵੇਰਵਾ ਵੀ ਕੀਤਾ ਗਿਆ ਹੈ। ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਤਮਾਰਾ ਨੇ ਲਿਖਿਆ ਕਿ ‘ਲਵ ਯੂ ਫ਼ਾਰਐਵਰ ਡੈਡ’ ਅਤੇ ਇਸ ਦੇ ਨਾਲ ਦਿਲ ਦਾ ਇਮੋਜੀ ਵੀ ਲਗਾਇਆ।
ਇਵ ਵੀ ਪੜ੍ਹੋ: ਗਾਇਕ ਕੇ.ਕੇ. ਨੇ ਮਿਊਜ਼ਿਕ ਲਈ ਛੱਡੀ ਸੀ ਨੌਕਰੀ, ਹਿੰਦੀ-ਬੰਗਾਲੀ ਸਮੇਤ ਕਈ ਭਾਸ਼ਾਵਾਂ 'ਚ ਗਾਏ ਗਾਣੇ
ਪ੍ਰਸ਼ੰਸਕ ਕੇ.ਕੇ ਦੀ ਧੀ ਦੀ ਇਹ ਪੋਸਟ ਨੂੰ ਦੇਖ ਰਹੇ ਹਨ ਅਤੇ ਭਾਵੁਕ ਹੋ ਰਹੇ ਹਨ।ਤੁਹਾਨੂੰ ਦੱਸ ਦਈਏ ਕੇ.ਕੇ. ਦੀ ਧੀ ਇਕ ਗਾਇਕ, ਕੰਪੋਜ਼ਰ ਅਤੇ ਪ੍ਰੋਡਿਊਸਰ ਵੀ ਹੈ। ਉਸ ਦੇ ਇੰਸਟਾਗ੍ਰਾਮ ਹੈਂਡਲ ’ਤੇ ਗਾਇਕੀ ਦੀਆਂ ਬਹੁਤ ਸਾਰੀਆਂ ਵੀਡੀਓ ਹਨ।