ਪਿਓ-ਪੁੱਤ ਦੇ ਰਿਸ਼ਤੇ ਨੂੰ ਦਰਸਾਉਂਦੈ ਕਾਂਸ਼ੀ ਰਾਮ ਚੰਨ ਦਾ ਗੀਤ ‘ਫਾਦਰ ਇਜ਼ ਗੌਡ’ (ਵੀਡੀਓ)

Friday, May 07, 2021 - 02:08 PM (IST)

ਪਿਓ-ਪੁੱਤ ਦੇ ਰਿਸ਼ਤੇ ਨੂੰ ਦਰਸਾਉਂਦੈ ਕਾਂਸ਼ੀ ਰਾਮ ਚੰਨ ਦਾ ਗੀਤ ‘ਫਾਦਰ ਇਜ਼ ਗੌਡ’ (ਵੀਡੀਓ)

ਚੰਡੀਗੜ੍ਹ (ਬਿਊਰੋ)– ਪਿਓ-ਪੁੱਤ ਦਾ ਰਿਸ਼ਤਾ ਦੁਨੀਆ ਦੇ ਖੂਬਸੂਰਤ ਰਿਸ਼ਤਿਆਂ ’ਚੋਂ ਇਕ ਹੈ। ਇਸ ਰਿਸ਼ਤੇ ’ਤੇ ਪਹਿਲਾਂ ਅਨੇਕਾਂ ਗੀਤ ਬਣ ਚੁੱਕੇ ਹਨ ਤੇ ਅੱਗੇ ਵੀ ਬਣਦੇ ਰਹਿਣਗੇ। ਹਾਲ ਹੀ ’ਚ ਇਸ ਰਿਸ਼ਤੇ ਨੂੰ ਬਿਆਨ ਕਰਦਾ ਇਕ ਖੂਬਸੂਰਤ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਫਾਦਰ ਇਜ਼ ਗੌਡ’।

ਇਸ ਗੀਤ ਨੂੰ ਕਾਂਸ਼ੀ ਰਾਮ ਚੰਨ ਵਲੋਂ ਗਾਇਆ ਗਿਆ ਹੈ। ਗੀਤ ਦੇ ਬੋਲ ਬਿਕਰ ਟਿੰਮੋਵਾਲ ਨੇ ਲਿਖੇ ਹਨ, ਜਦਕਿ ਸੰਗੀਤ ਪਰਗਟ ਸਿੰਘ ਨੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਜੌਨ ਅਬ੍ਰਾਹਮ ਨੇ ਪੰਜਾਬ ਪੁਲਸ ਦੀ ਕੀਤੀ ਤਾਰੀਫ਼, ਰਾਈਫਲ ਨਾਲ ਕੁੱਤੇ ਨੂੰ ਗੋਲੀ ਮਾਰਨ ਦਾ ਚੁੱਕਿਆ ਸੀ ਮੁੱਦਾ

ਗੀਤ ’ਚ ਕਈ ਕਲਾਕਾਰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ’ਚ ਘੁੱਲੇ ਸ਼ਾਹ, ਸੁਖਬੀਰ ਬਾਠ, ਚਾਚਾ ਬਿਸ਼ਨਾ, ਹਰਜੀਤ ਘੁੰਮਣ, ਗੁਰਨੀਤ ਦਿਓਲ, ਡਿੰਪਾ ਤਰਸਿਕਾ, ਗੁਰਦੇਵ ਹੁੰਡਲ, ਮਹਿਲ ਸਿੰਘ ਰੰਗੀਲਾ, ਜਗਜੀਤ ਸੰਧੂ, ਕਾਬਲ ਖਾਡੁਰ, ਸ਼ਮੀ ਖ਼ਾਨ, ਜਗਜੀਤ ਗਬਰ, ਹਰਜਿੰਦਰ ਕਾਕਾ, ਸੁਦੇਸ਼ ਵੀਰਪਾਲ, ਪਰਮਜੀਤ ਸਿੰਘ, ਮਾਹਲਾ ਬ੍ਰਦਰਜ਼ ਤੇ ਦਿਲਬਾਗ ਸਿੰਘ ਨਜ਼ਰ ਆ ਰਹੇ ਹਨ।

ਗੀਤ ਨੂੰ ਗੋਲਡਨ ਵਿਰਸਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਹੁਣ ਤਕ 25 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੀ ਪੇਸ਼ਕਸ਼ ਗੋਲਡਨ ਵਿਰਸਾ ਯੂ. ਕੇ. ਤੇ ਬਿਕਰ ਟਿੰਮੋਵਾਲ ਦੀ ਹੈ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News