ਮਾਲਦੀਵ ’ਚ ਆਨੰਦ ਲੈਂਦੇ ਨਜ਼ਰ ਆਏ ਫ਼ਰਹਾਨ-ਸ਼ਿਬਾਨੀ, ਪਾਣੀ ’ਚ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)

06/17/2022 2:08:53 PM

ਮੁੰਬਈ: ਅਦਾਕਾਰ ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਦਾ ਵਿਆਹ 19 ਫ਼ਰਵਰੀ ਨੂੰ ਹੋਇਆ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਫ਼ਰਹਾਨ ਅਤੇ ਸ਼ਿਬਾਨੀ ਵਿਆਹ ਤੋਂ ਬਾਅਦ ਇੰਨੇ ਰੁੱਝੇ ਹੋਏ ਸਨ ਕਿ ਉਹ ਇਕ ਦੂਸਰੇ ਲਈ ਸਮਾਂ ਨਹੀਂ ਕੱਢ ਸਕੇ। ਹੁਣ ਦੋਵੇਂ ਸਮਾਂ ਕੱਢ ਕੇ ਮਾਲਦੀਵ ’ਚ  ਆਨੰਦ ਲੈ ਰਹੇ ਹਨ, ਜਿਸ ਦੀ ਵੀਡੀਓ ਸਾਂਝੀ ਕਰਕੇ ਅਦਾਕਾਰ ਨੇ ਇਸ ਦੀ ਝਲਕ ਦਿਖਾਈ ਹੈ। 

PunjabKesari

ਵੀਡੀਓ 'ਚ ਪਹਿਲਾਂ ਫ਼ਰਹਾਨ ਅਤੇ ਸ਼ਿਬਾਨੀ ਰੇਤ ਦੇ ਕੰਢੇ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਫ਼ਰਹਾਨ ਗ੍ਰੇ ਟੀ-ਸ਼ਰਟ ਅਤੇ ਬਲੈਕ ਸ਼ਾਰਟਸ ’ਚ ਨਜ਼ਰ ਆ ਰਿਹਾ ਹੈ। ਜਦਕਿ ਸ਼ਿਬਾਨੀ ਵਾਈਟ ਆਊਟਫਿਟ ’ਚ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਵੇਂ ਰੇਤ ’ਤੇ ਬੈਠੇ ਹਨ।

 ਇਹ  ਵੀ ਪੜ੍ਹੋ : ਸਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਕਰਾਈ ਦੁਬਈ ਵਾਲੇ ਘਰ ਦੀ ਸੈਰ, ਘਰ ’ਚ ਸਭ ਕੁਝ ਹੈ ਬੇਹੱਦ ਸ਼ਾਨਦਾਰ, ਦੇਖੋ ਵੀਡੀਓ

 


ਇਹ  ਵੀ ਪੜ੍ਹੋ : ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗੀਤਾਂ ਨੂੰ ਲੈ ਕੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਲਿਆ ਵੱਡਾ ਫ਼ੈਸਲਾ

ਇਸ ਤੋਂ ਬਾਅਦ ਦੋਵੇਂ ਕਿਸ਼ਤੀ ’ਚ ਬੈਠ ਕੇ ਸਕੂਬਾ ਡਾਈਵਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਪਾਣੀ ’ਚ ਗੋਤਾਖ਼ੋਰੀ ਕਰਦੇ ਹੋਏ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਫ਼ਰਹਾਨ ਅਤੇ ਸ਼ਿਬਾਨੀ ਕਾਫ਼ੀ ਸਮੇਂ ਤੋਂ ਇਕ ਦੂਸਰੇ ਨਾਲ ਡੇਟ ਕਰ ਰਹੇ ਸਨ।19 ਫ਼ਰਵਰੀ ਨੂੰ ਦੋਵਾਂ ਹਮੇਸ਼ਾ ਦੇ ਲਈ ਇਕ-ਦੂਸਰੇ ਦੇ ਹੋ ਗਏ। 21 ਫ਼ਰਵਰੀ ਨੂੰ ਜੋੜੇ ਨੇ ਕੋਰਟ ਮੈਰਿਜ ਕੀਤੀ ਹੈ। ਫ਼ਰਹਾਨ ਦਾ ਇਹ ਦੂਸਰਾ ਵਿਆਹ ਹੈ ਅਤੇ ਅਦਾਕਾਰ ਦੀਆਂ ਦੋ ਧੀਆਂ ਹਨ ਸ਼ਾਕਿਆ ਅਤੇ ਅਕੀਰਾ ਹੈ।

PunjabKesari
 


Anuradha

Content Editor

Related News