ਹਾਕੀ ਟੀਮ ਨੂੰ ਵਧਾਈ ਦਿੰਦਿਆਂ ਫਰਹਾਨ ਅਖ਼ਤਰ ਕੋਲੋਂ ਹੋਈ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ

Thursday, Aug 05, 2021 - 06:11 PM (IST)

ਹਾਕੀ ਟੀਮ ਨੂੰ ਵਧਾਈ ਦਿੰਦਿਆਂ ਫਰਹਾਨ ਅਖ਼ਤਰ ਕੋਲੋਂ ਹੋਈ ਵੱਡੀ ਗਲਤੀ, ਲੋਕਾਂ ਨੇ ਰੱਜ ਕੇ ਕੀਤਾ ਟਰੋਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਭਾਰਤੀ ਮਹਿਲਾ ਟੀਮ ਨੂੰ ਟੋਕੀਓ ਓਲੰਪਿਕ 'ਚ ਕਾਂਸੇ ਦਾ ਮੈਡਲ ਜਿੱਤਣ 'ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਗਿਆ। ਦਰਅਸਲ ਓਲੰਪਿਕ 'ਚ ਮਹਿਲਾ ਹਾਕੀ ਟੀਮ ਨੇ ਨਹੀਂ, ਸਗੋਂ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦਾ ਮੈਡਲ ਜਿੱਤਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ 'ਚ ਮੈਡਲ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਜਰਮਨੀ ਨੂੰ 5-4 ਨਾਲ ਹਰਾਇਆ ਹੈ। ਇਹ ਮੈਚ ਟੋਕੀਓ ਓਲੰਪਿਕ 2020 'ਚ ਖੇਡਿਆ ਗਿਆ ਹੈ। ਇਸ ਤੋਂ ਬਾਅਦ ਬਾਲੀਵੁੱਡ ਨੇ ਟੀਮ ਦੀ ਰੱਜ ਕੇ ਸਰਾਹਨਾ ਕੀਤੀ। ਇਸ 'ਚ ਫ਼ਿਲਮ ਅਦਾਕਾਰ ਫਰਹਾਨ ਅਖ਼ਤਰ ਵੀ ਸ਼ਾਮਲ ਹਨ। 

PunjabKesari
ਫਰਹਾਨ ਅਖ਼ਤਰ ਨੇ ਹਾਲਾਂਕਿ ਭਾਰਤੀ ਪੁਰਸ਼ ਟੀਮ ਦੀ ਬਜਾਏ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਜਾਣ ਲੱਗਾ, ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਡਿਲੀਟ ਕੀਤੇ ਹੋਏ ਟਵੀਟ 'ਚ ਲਿਖਿਆ ਸੀ, ''ਲੜਕੀਆਂ ਨੂੰ ਵਧਾਈ, ਮੈਂ ਟੀਮ ਇੰਡੀਆ 'ਤੇ ਮਾਣ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਆਪਣਾ ਚੌਥਾ ਮੈਡਲ ਜਿੱਤਿਆ ਹੈ। ਚੰਗੀ ਗੱਲ ਹੈ।''

PunjabKesari
ਫਰਹਾਨ ਅਖ਼ਤਰ ਨੂੰ ਜਿਵੇਂ ਹੀ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ਨੂੰ ਲੈ ਕੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਟਵੀਟ 'ਚ ਯੂਜ਼ਰ ਨੇ ਲਿਖਿਆ ਹੈ, ''ਅਰੇ ਸਰ ਜੀ, ਇੰਨੇ ਵੀ ਫੈਮਿਨਿਸਟ ਨਾ ਬਣੋ ਕਿ ਲੜਕਿਆਂ ਨੂੰ ਲੜਕੀ ਬਣਾ ਦਿੱਤਾ ਤੇ ਕਲਾਕਾਰਾਂ ਨੂੰ ਬਿਨਾਂ ਚੀਜ਼ਾਂ ਦੀ ਪੜਤਾਲ ਕੀਤੇ ਜਲਦ ਤੋਂ ਵਧਾਈ ਦੇਣ ਦੀ ਕੀ ਜਲਦਬਾਜ਼ੀ ਹੁੰਦੀ ਹੈ।''


author

sunita

Content Editor

Related News