ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਪਾਰਟੀ ਗੀਤ ‘ਲਹਿੰਗਾ’ ਚੜ੍ਹਿਆ ਲੋਕਾਂ ਦੀ ਜ਼ੁਬਾਨ ''ਤੇ, ਛਾਇਆ ਟਰੈਂਡਿੰਗ ''ਚ

Friday, Jun 21, 2024 - 10:32 AM (IST)

ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਪਾਰਟੀ ਗੀਤ ‘ਲਹਿੰਗਾ’ ਚੜ੍ਹਿਆ ਲੋਕਾਂ ਦੀ ਜ਼ੁਬਾਨ ''ਤੇ, ਛਾਇਆ ਟਰੈਂਡਿੰਗ ''ਚ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਦਾ ਨਵਾਂ ਗੀਤ ‘ਲਹਿੰਗਾ’ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਗੀਤ ਰਿਲੀਜ਼ ਹੁੰਦੇ ਹੀ ਟਰੈਂਡਿੰਗ 'ਚ ਛਾ ਗਿਆ ਹੈ। ਖ਼ਬਰ ਲਿਖਣ ਵੇਲੇ ਇਸ ਗੀਤ ਦੇ ਵਿਊਜ਼ 2 ਮਿਲੀਅਨ ਦੇ ਕਰੀਬ ਸਨ ਅਤੇ ਇਹ ਗੀਤ ਟਰੈਂਡਿੰਗ ਨੰਬਰ 5 'ਤੇ ਛਾਇਆ ਹੋਇਆ ਸੀ।

ਇਸ ਗੀਤ ਨੂੰ ਦਿਲਜੀਤ ਦੋਸਾਂਝ ਵਲੋਂ ਗਾਇਆ ਗਿਆ ਹੈ, ਜਿਸ ’ਚ ਦਿਲਜੀਤ ਨੇ ਆਪਣੀ ਆਵਾਜ਼ ਨਾਲ ਸਭ ਨੂੰ ਦੀਵਾਨਾ ਬਣਾ ਲਿਆ ਹੈ। ‘ਲਹਿੰਗਾ’ ਇਕ ਪਾਰਟੀ ਗੀਤ ਹੈ, ਜੋ ਵਿਆਹਾਂ–ਸ਼ਾਦੀਆਂ ਤੇ ਡੀ. ਜੇ. ’ਤੇ ਖ਼ੂਬ ਵੱਜੇਗਾ। ਖ਼ਾਸ ਕਰ ਗੀਤ ’ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਹੁੱਕ ਸਟੈੱਪਸ ਇਕ ਬਾਲੀਵੁੱਡ ਗੀਤ ਦਾ ਅਹਿਸਾਸ ਦਿਵਾ ਰਹੇ ਹਨ। ਦਿਲਜੀਤ ਤੇ ਨੀਰੂ ਦੋਵਾਂ ਦੀ ਜੋੜੀ ਗੀਤ ’ਚ ਸ਼ਾਨਦਾਰ ਲੱਗ ਰਹੀ ਹੈ।

ਦੱਸ ਦੇਈਏ ਕਿ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ। ਫ਼ਿਲਮ ’ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।

PunjabKesari

ਫ਼ਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਫ਼ਿਲਮ ਨੂੰ ਬਲਵਿੰਦਰ ਸਿੰਘ (ਰੁਬੀ), ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬਾਂਸਲ ਇਸ ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਦੁਨੀਆ ਭਰ ’ਚ ਇਹ ਫ਼ਿਲਮ 27 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਤੁਹਾਨੂੰ ‘ਲਹਿੰਗਾ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News