ਫਰਹਾਨ ਅਖ਼ਤਰ ਨੇ ਫ਼ਿਲਮ ‘ਤੂਫਾਨ’ ਦੀ ਰਿਲੀਜ਼ ਡੇਟ ਵਧਾਈ ਅੱਗੇ, ਦੱਸੀ ਵਜ੍ਹਾ

Tuesday, May 04, 2021 - 02:25 PM (IST)

ਫਰਹਾਨ ਅਖ਼ਤਰ ਨੇ ਫ਼ਿਲਮ ‘ਤੂਫਾਨ’ ਦੀ ਰਿਲੀਜ਼ ਡੇਟ ਵਧਾਈ ਅੱਗੇ, ਦੱਸੀ ਵਜ੍ਹਾ

ਮੁੰਬਈ: ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਫ਼ਿਲਮ ‘ਤੂਫਾਨ’ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਮੇਕਰਅਸ ਨੇ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਦਿੱਤੀ ਹੈ ਕਿ ਅਤੇ ਦੱਸਿਆ ਕਿ ਦੇਸ਼ ਦੇ ਹਾਲਾਤ ਸਹੀ ਹੋਣ ਤੋਂ ਬਾਅਦ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾਵੇਗਾ। 
ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਐਮਾਜ਼ਾਨ ਪ੍ਰਾਈਮ ਵੀਡੀਓ ’ਤੇ 21 ਮਈ ਨੂੰ ਰਿਲੀਜ਼ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਵੀ ਇਸ ਦੀ ਰਿਲੀਜ਼ ਡੇਟ ਕਈ ਵਾਰ ਅੱਗੇ ਵੱਧ ਚੁੱਕੀ ਹੈ। ਪਹਿਲਾਂ ਇਹ ਫ਼ਿਲਮ ਸਿਨੇਮਾਘਰਾਂ ’ਚ ਆਉਣ ਵਾਲੀ ਸੀ। ਸਿਨੇਮਾਘਰਾਂ ਦੇ ਬੰਦ ਹੋਣ ਤੋਂ ਬਾਅਦ ਇਸ ਨੂੰ ਓ.ਟੀ.ਟੀ. ’ਤੇ ਰਿਲੀਜ਼ ਕਰਨ ਦਾ ਐਲਾਨ ਹੋਇਆ ਪਰ ਹੁਣ ਫਿਰ ਡੇਟ ਅੱਗੇ ਵੱਧ ਗਈ ਹੈ। ਫਿਲਹਾਲ ਪ੍ਰਸ਼ੰਸਕਾਂ ਨੂੰ ਇਸ ਦੇ ਲਈ ਅਜੇ ਲੰਬੀ ਉਡੀਕ ਕਰਨੀ ਹੋਵੇਗੀ। 


ਇਸ ’ਚ ਲੀਡ ਕੈਰੇਕਟ ’ਚ ਅਦਾਕਾਰਾ ਫਰਹਾਨ ਅਖ਼ਤਰ ਹਨ। ‘ਤੂਫਾਨ’ ਨੂੰ ਰਿਤੇਸ਼ ਸਿਧਵਾਨੀ, ਰਾਕੇਸ਼ ਓਮ ਪ੍ਰਕਾਸ਼ ਮਹਿਰਾ ਅਤੇ ਫਰਹਾਨ ਅਖ਼ਤਰ ਨੇ ਪ੍ਰਡਿਊਸ ਕੀਤਾ ਹੈ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਇਸ ਫ਼ਿਲਮ ਦੇ ਡਾਇਰੈਕਟਰ ਵੀ ਹਨ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਫਰਹਾਨ ਖ਼ਾਨ ਦੇ ਨਾਲ ਸੱਤ ਸਾਲ ਬਾਅਦ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਇਕੱਠੇ ‘ਭਾਗ ਮਿਲਖਾ ਭਾਗ’ ’ਚ ਕੰਮ ਕੀਤਾ ਸੀ। ਫ਼ਿਲਮ ਦੀ ਰਿਲੀਜ਼ ਅੱਗੇ ਵਧਾਉਣ ਨੂੰ ਲੈ ਕੇ ਇਨ੍ਹਾਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਹਾਲੇ ਹਰ ਕਿਸੇ ਦਾ ਫੋਕਸ ਕੋਰੋਨਾ ਮਹਾਮਾਰੀ ’ਤੇ ਹੈ। ਜਦੋਂ ਦੇਸ਼ ਦੀ ਸਥਿਤੀ ਥੋੜ੍ਹੀ ਸਹੀ ਹੋ ਜਾਵੇਗੀ ਤਾਂ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾਵੇਗਾ। ਬਿਆਨ ’ਚ ਆਪਣੇ ਪ੍ਰਸ਼ੰਸਕ ਅਤੇ ਚਾਹੁਣ ਵਾਲਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਘਰ ’ਚ ਰਹਿਣ, ਮਾਕਸ ਲਗਾਉਣ ਅਤੇ ਵੈਕਸੀਨੇਸ਼ਨ ਵੀ ਕਰਵਾਓ’।


author

Aarti dhillon

Content Editor

Related News