ਫਰਹਾਨ ਅਖ਼ਤਰ ਨੇ ‘ਤੂਫਾਨ’ ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਕੀਤੀ ਐਲਾਨ, ਦੇਖੋ ਕਿਸ ਦਿਨ ਹੋਵੇਗਾ ਰਿਲੀਜ਼

Monday, Jun 28, 2021 - 04:00 PM (IST)

ਫਰਹਾਨ ਅਖ਼ਤਰ ਨੇ ‘ਤੂਫਾਨ’ ਫ਼ਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਕੀਤੀ ਐਲਾਨ, ਦੇਖੋ ਕਿਸ ਦਿਨ ਹੋਵੇਗਾ ਰਿਲੀਜ਼

ਮੁੰਬਈ (ਬਿਊਰੋ)– ਅਦਾਕਾਰ ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਲੰਬੇ ਸਮੇਂ ਤੋਂ ਕਾਫੀ ਚਰਚਾ ’ਚ ਹੈ। ਪਹਿਲਾਂ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦਿਆਂ ਮੇਕਰਜ਼ ਨੇ ਇਸ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਹੁਣ ਫ਼ਿਲਮ ‘ਤੂਫਾਨ’ ਦੇ ਟਰੇਲਰ ਨੂੰ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਖ਼ੁਦ ਫ਼ਿਲਮ ਦੇ ਮੁੱਖ ਅਦਾਕਾਰ ਫਰਹਾਨ ਅਖ਼ਤਰ ਨੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ‘ਤੂਫਾਨ’ ਨਾਲ ਜੁੜੇ ਦੋ ਪੋਸਟਰ ਸਾਂਝੇ ਕੀਤੇ ਹਨ। ਇਨ੍ਹਾਂ ਪੋਸਟਰਾਂ ਨਾਲ ਇਸ ਫ਼ਿਲਮ ਦੇ ਟਰੇਲਰ ਰਿਲੀਜ਼ ਦਾ ਐਲਾਨ ਕੀਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Farhan Akhtar (@faroutakhtar)

ਫਰਹਾਨ ਅਖ਼ਤਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ‘ਤੂਫਾਨ’ ਦਾ ਨਵਾਂ ਪੋਸਟ ਸਾਂਝਾ ਕੀਤਾ ਹੈ। ਇਸ ਪੋਸਟਰ ’ਚ ਫਰਹਾਨ ਅਖ਼ਤਰ ਦੇ ਦੋ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Farhan Akhtar (@faroutakhtar)

ਪੋਸਟਰ ’ਚ ਜਿਥੇ ਫਰਹਾਨ ਬਾਕਸਿੰਗ ਕਰਦੇ ਦਿਖਾਈ ਦੇ ਰਹੇ ਹਨ, ਉਥੇ ਦੂਜੇ ਪਾਸੇ ਫ਼ਿਲਮ ਦੀ ਅਦਾਕਾਰਾ ਮਰੁਨਾਲ ਠਾਕੁਰ ਨਾਲ ਉਨ੍ਹਾਂ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਪੋਸਟਰ ਦੇ ਨਾਲ ਫਰਹਾਨ ਅਖ਼ਤਰ ਨੇ ਖ਼ਾਸ ਪੋਸਟ ਵੀ ਲਿਖੀ ਹੈ। ਉਨ੍ਹਾਂ ਨੇ ਆਪਣੀ ਪੋਸਟ ’ਚ ਲਿਖਿਆ, ‘ਜ਼ਿੰਦਗੀ ਤੁਹਾਨੂੰ ਉਦੋਂ ਤਕ ਨਹੀਂ ਤੋੜ ਸਕਦੀ ਜਦੋਂ ਤਕ ਪਿਆਰ ਤੁਹਾਨੂੰ ਜੋੜੇ ਕੇ ਰੱਖੇ। ਟਰੇਲਰ 30 ਜੂਨ ਨੂੰ ਆਊਟ ਹੋਵੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News