ਚਿੰਟੂ ਜੀ ਵਾਪਸ ਆ ਰਹੇ ਹਨ...ਆਲੀਆ ਦੇ ਪ੍ਰੈਗਨੈਂਸੀ ''ਤੇ ਫਰਾਹ ਨੇ ਆਖੀ ਇਹ ਗੱਲ

07/02/2022 5:19:01 PM

ਮੁੰਬਈ- ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਜੋੜੇ ਨੇ ਵਿਆਹ ਦੇ 2 ਮਹੀਨੇ ਬਾਅਦ ਹੀ ਖੁਸ਼ਖ਼ਬਰੀ ਸੁਣਾ ਦਿੱਤੀ। ਆਲੀਆ ਦੀ ਪ੍ਰੈਗਨੈਂਸੀ ਅਨਾਊਂਸਮੈਂਟ ਤੋਂ ਬਾਅਦ ਸੱਸ ਨੀਤੂ ਸਿੰਘ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਹਾਲ ਹੀ 'ਚ ਇਕ ਡਾਂਸ ਰਿਐਲਿਟੀ ਸ਼ੋਅ 'ਚ ਸਪੈਸ਼ਲ ਗੈਸਟ ਦੇ ਬਣ ਕੇ ਪਹੁੰਚੀ ਫਿਲਮਮੇਕਰ ਫਰਾਹ ਖਾਨ ਨੇ ਬੱਚੇ ਨੂੰ ਕੇ ਅਜਿਹੀ ਗੱਲ ਕਹਿ ਦਿੱਤੀ, ਜਿਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ। 

PunjabKesari
ਨੀਤੂ ਇਨ੍ਹੀਂ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਚ ਨਜ਼ਰ ਆ ਰਹੀ ਹੈ। ਇਸ ਸ਼ੋਅ 'ਚ ਫਰਾਹ ਖਾਨ ਮਹਿਮਾਨ ਬਣ ਕੇ ਪਹੁੰਚੀ। ਸ਼ੋਅ ਦੇ ਹੋਸਟ ਕਰਨ ਕੁੰਦਰਾ ਨੀਤੂ ਨੂੰ ਦਾਦੀ ਬਣਨ ਲਈ ਵਧਾਈਆਂ ਦਿੰਦੇ ਹਨ। ਨੀਤੂ ਵੀ ਹੱਥ ਜੋੜ ਕੇ ਸਭ ਦਾ ਧੰਨਵਾਦ ਕਰਦੀ ਹੋਈ ਕਹਿੰਦੀ ਹੈ ਕਿ ਉਨ੍ਹਾਂ ਦੇ ਲਈ ਇਸ ਤੋਂ ਵੱਡੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ। ਕਰਨ ਕੁੰਦਰਾ ਕਹਿੰਦੇ ਹਨ-'ਨੀਤੂ ਜੀ, ਦਾਦੀ ਬਣਨ ਵਾਲੀ ਹੈ। ਤੁਹਾਨੂੰ ਸਾਡੇ ਸਭ ਵਲੋਂ ਵਧਾਈਆਂ। ਇਹ ਸੁਣ ਕੇ ਨੀਤੂ ਕਹਿੰਦੀ ਹੈ,' ਥੈਕਿਊ, ਪਤਾ ਇਸ ਤੋਂ ਚੰਗੀ ਖ਼ਬਰ ਨਹੀਂ ਹੋ ਸਕਦੀ। ਉਦੋਂ ਫਰਾਹ ਖਾਨ ਕਹਿੰਦੀ ਹੈ ਕਿ ਮੈਨੂੰ ਲੱਗ ਰਿਹਾ ਹੈ, ਚਿੰਟੂ ਜੀ (ਰਿਸ਼ੀ ਕਪੂਰ) ਵਾਪਸ ਆਉਣ ਵਾਲੇ ਹਨ। ਇਹ ਸੁਣ ਕੇ ਨੀਤੂ ਵੀ ਵੱਡੀ ਜਿਹੀ ਹਾਂ ਬੋਲ ਕੇ ਜਵਾਬ ਦਿੰਦੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)


ਦੱਸ ਦੇਈਏ ਕਿ 30 ਅਪ੍ਰੈਲ 2020 ਨੂੰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਸੀ। ਅਦਾਕਾਰ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਪੀੜਤ ਸਨ। ਕਾਫੀ ਇਲਾਜ ਕਰਵਾਉਣ ਤੋਂ ਬਾਅਦ ਵੀ ਅਦਾਕਾਰ ਨੂੰ ਬਚਾਇਆ ਨਹੀਂ ਜਾ ਸਕਿਆ। ਰਿਸ਼ੀ ਦੀ ਮੌਤ ਤੋਂ ਬਾਅਦ ਨੀਤੂ ਨੇ ਖੁਦ ਨੂੰ ਬਿਜ਼ੀ ਕਰਨ ਲਈ ਐਕਟਿੰਗ 'ਚ ਵਾਪਸੀ ਕਰ ਲਈ।

PunjabKesari


Aarti dhillon

Content Editor

Related News