ਸੋਗ ਦੀ ਲਹਿਰ; ਇੰਡਸਟਰੀ ਨੂੰ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
Saturday, Jul 05, 2025 - 10:13 AM (IST)

ਐਂਟਰਟੇਨਮੈਂਟ ਡੈਸਕ- ਇੱਕ ਤੋਂ ਬਾਅਦ ਇੱਕ ਸਦਮਾ ਝੱਲ ਰਹੀ ਫਿਲਮ ਇੰਡਸਟਰੀ ਲਈ ਇੱਕ ਹੋਰ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। 'ਫੈਂਟਾਸਟਿਕ ਫੋਰ' ਅਤੇ 'FBI: ਮੋਸਟ ਵਾਂਟੇਡ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਉਣ ਵਾਲੇ ਦਿੱਗਜ ਅਦਾਕਾਰ ਜੂਲੀਅਨ ਮੈਕਮਹੋਨ ਦਾ ਦੇਹਾਂਤ ਹੋ ਗਿਆ ਹੈ। ਉਹ 56 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੀ ਪਤਨੀ ਕੈਲੀ ਮੈਕਮਹੋਨ ਨੇ ਇੱਕ ਭਾਵੁਕ ਬਿਆਨ ਰਾਹੀਂ ਕੀਤੀ। ਉਨ੍ਹਾਂ ਦੱਸਿਆ ਕਿ ਜੂਲੀਅਨ ਨੇ 2 ਜੁਲਾਈ ਨੂੰ ਫਲੋਰੀਡਾ ਦੇ ਕਲੀਅਰਵਾਟਰ ਵਿੱਚ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਦੇ ਪਿਤਾ 'ਤੇ ਫਾਇਰਿੰਗ ਮਾਮਲਾ, Tania ਵੱਲੋਂ ਕੀਤੀ ਗਈ ਇਹ ਮੰਗ
ਪਤਨੀ ਨੇ ਦੁੱਖ ਪ੍ਰਗਟ ਕੀਤਾ, ਨਿੱਜਤਾ ਦੀ ਕੀਤੀ ਮੰਗ
ਕੈਲੀ ਮੈਕਮਹੋਨ ਨੇ ਆਪਣੇ ਬਿਆਨ ਵਿੱਚ ਕਿਹਾ, "ਇਸ ਹਫ਼ਤੇ ਮੇਰੇ ਪਿਆਰੇ ਪਤੀ ਜੂਲੀਅਨ ਮੈਕਮਹੋਨ ਦੀ ਕੈਂਸਰ ਨਾਲ ਲੜਦੇ ਹੋਏ ਸ਼ਾਂਤੀ ਨਾਲ ਮੌਤ ਹੋ ਗਈ। ਉਹ ਜ਼ਿੰਦਗੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦੇ ਸਨ। ਜੂਲੀਅਨ ਦਾ ਮੰਨਣਾ ਸੀ ਕਿ ਜੇਕਰ ਉਹ ਕਿਸੇ ਦੀ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਵੀ ਖੁਸ਼ੀ ਲਿਆ ਸਕਦੇ ਹਨ, ਤਾਂ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਉਨ੍ਹਾਂ ਅਤੇ ਪਰਿਵਾਰ ਲਈ ਬਹੁਤ ਮੁਸ਼ਕਲ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਨਿੱਜਤਾ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਨਿੱਜੀ ਪਲ ਵਿੱਚ ਸ਼ਾਂਤੀ ਨਾਲ ਸੋਗ ਮਨਾ ਸਕਣ।
ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਜੂਲੀਅਨ ਮੈਕਮਹੋਨ ਕੌਣ ਸੀ?
ਜੂਲੀਅਨ ਮੈਕਮਹੋਨ ਦਾ ਜਨਮ 1968 ਵਿੱਚ ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਇਆ ਸੀ। ਉਹ ਕਿਸੇ ਆਮ ਪਰਿਵਾਰ ਤੋਂ ਨਹੀਂ ਸਨ, ਸਗੋਂ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਪਰਿਵਾਰ ਨਾਲ ਸਬੰਧਤ ਸੀ। ਉਨ੍ਹਾਂ ਦੇ ਪਿਤਾ ਵਿਲੀਅਮ ਮੈਕਮਹੋਨ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਹਨ (1971-72)।
ਇਹ ਵੀ ਪੜ੍ਹੋ: 'ਬਾਰਡਰ 2' ਲਈ ਦਿਲਜੀਤ ਦੋਸਾਂਝ ਤੋਂ ਹਟਾਇਆ ਗਿਆ Ban, ਭੂਸ਼ਣ ਕੁਮਾਰ ਕਾਰਨ ਮਿਲੀ ਖਾਸ ਛੋਟ
ਮਾਡਲਿੰਗ ਤੋਂ ਹਾਲੀਵੁੱਡ ਤੱਕ ਦਾ ਸਫ਼ਰ
ਜੂਲੀਅਨ ਨੇ ਆਪਣਾ ਕਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ। ਫੈਸ਼ਨ ਦੀ ਦੁਨੀਆ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੇ ਫਿਰ ਐਕਟਿੰਗ ਵੱਲ ਰੁਖ ਕੀਤਾ। ਮੈਕਮਹੋਨ ਨੇ 1989 ਦੇ ਆਸਟ੍ਰੇਲੀਆਈ ਟੀਵੀ ਸ਼ੋਅ 'ਦਿ ਪਾਵਰ, ਦਿ ਪੈਸ਼ਨ' ਵਿਚ ਮੁੱਖ ਭੂਮਿਕਾ ਨਾਲ ਅਦਾਕਾਰੀ ਦੀ ਦੁਨੀਆ ਵਿਚ ਕਦਮ ਰੱਖਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਅਮਰੀਕੀ ਟੀਵੀ ਅਤੇ ਫਿਲਮਾਂ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਨੇ ਛੱਡੀ ਦੁਨੀਆ
ਇਨ੍ਹਾਂ ਹਿੱਟ ਪ੍ਰੋਜੈਕਟਾਂ ਨੇ ਦਿਵਾਈ ਅੰਤਰਰਾਸ਼ਟਰੀ ਪਛਾਣ
- Fantastic Four - ਸੁਪਰਵਿਲੇਨ ਡਾਕਟਰ ਡੂਮ ਦੇ ਰੂਪ ਵਿੱਚ ਯਾਦਗਾਰੀ ਪਰਫਾਰਮੈਂਸ
- Nip/Tuck - ਮੈਡੀਕਲ ਡਰਾਮਾ ਜਿਸਨੇ ਉਨ੍ਹਾਂ ਨੂੰ ਘਰ-ਘਰ ਵਿੱਚ ਜਾਣਿਆ-ਪਛਾਣਿਆ ਨਾਮ ਬਣਾਇਆ
- Charmed - ਪ੍ਰਸਿੱਧ ਟੀਵੀ ਸ਼ੋਅ ਵਿੱਚ ਕਈ ਸੀਜ਼ਨ ਮਹੱਤਵਪੂਰਨ ਭੂਮਿਕਾ
- FBI: Most Wanted - ਹਾਲੀਆ ਹਿੱਟ ਕਰਾਈਮ ਸੀਰੀਜ਼, ਜਿਸ ਵਿੱਚ ਉਹ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ
ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ
ਜੂਲੀਅਨ ਦੇ ਅਚਾਨਕ ਦੇਹਾਂਤ ਨੇ ਨਾ ਸਿਰਫ਼ ਹਾਲੀਵੁੱਡ ਸਗੋਂ ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ।
ਇਹ ਵੀ ਪੜ੍ਹੋ: ਸਰੀਰ 'ਤੇ ਭਗਵਾਨ ਦੇ ਟੈਟੂ ਬਣਵਾਉਣਾ ਸਹੀ ਜਾਂ ਗਲਤ? ਜਾਣੋ ਪ੍ਰੇਮਾਨੰਦ ਮਹਾਰਾਜ ਜੀ ਨੇ ਕੀ ਕਿਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8