ਜਦੋਂ ਪ੍ਰਸ਼ੰਸਕ ਨੇ ਕਪਿਲ ਨਾਲ ਕੰਮ ਕਰਨ ਦੀ ਇੱਛਾ ਜਤਾਈ ਤਾਂ ਅੱਗੋਂ ਮਿਲਿਆ 'ਹੈਰਾਨੀਜਨਕ' ਜਵਾਬ

4/7/2021 11:04:31 AM

ਮੁੰਬਈ: ਟੀ.ਵੀ. ਦੇ ਮਸ਼ਹੂਰ ਕਾਮੇਡੀਅਨ ਅਤੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਹੋਸਟ ਕਪਿਲ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਹਮੇਸ਼ਾ ਆਪਣੀ ਧੀ ਅਤੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਨੀਂ ਦਿਨੀਂ ਉਹ ਘਰ ਬੈਠੇ ਹੋਏ ਹਨ। ‘ਦਿ ਕਪਿਲ ਸ਼ਰਮਾ ਸ਼ੋਅ’ ਫਰਵਰੀ ’ਚ ਬੰਦ ਹੋ ਗਿਆ ਸੀ। ਬੰਦ ਹੋਣ ਦਾ ਕਾਰਨ ਕਪਿਲ ਸ਼ਰਮਾ ਦੀ ਪੈਟਰਨਿਟੀ ਲੀਵ ਸੀ। 

PunjabKesari
ਹਾਲ ’ਚ ਹੀ ’ਚ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਸੀ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਕਈ ਬਦਲਾਆਂ ਦੇ ਨਾਲ ਮਈ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਕਪਿਲ ਸ਼ਰਮਾ ਆਪਣੇ ਦੋਵਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ। ਇਸ ਦੇ ਨਾਲ ਹੀ ਉਹ ਪ੍ਰਸ਼ੰਸਕਾਂ ਦੇ ਲਈ ਲਾਈਵ ਚੈਟ ਸੈਸ਼ਨ ਦਾ ਵੀ ਆਯੋਜਨ ਕਰਦੇ ਹਨ। ਇਕ ਚੈਟ ਸੈਸ਼ਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਘਰ ਬੈਠੇ ਹਨ ਉਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ। 

PunjabKesari
ਨਾਲ ਕੰਮ ਕਰਨਾ ਚਾਹੁੰਦਾ ਹੈ ਇਕ ਪ੍ਰਸ਼ੰਸਕ 
ਦਰਅਸਲ ਕਪਿਲ ਸ਼ਰਮਾ ਨੇ ਮੰਗਲਵਾਰ ਨੂੰ ਪ੍ਰਸ਼ੰਸਕ ਦੇ ਲਈ ਟਵਿਟਰ ’ਤੇ ‘ਆਸਕ ਮੀ ਐਨੇਥਿੰਗ’ ਸੈਸ਼ਨ ਰੱਖਿਆ। ਇਸ ਸੈਸ਼ਨ ਦੌਰਾਨ ਇਕ ਪ੍ਰਸ਼ੰਸਕ ਨੇ ਕਪਿਲ ਨੂੰ ਪੁੱਛਿਆ ‘ਸਰ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ। ਕੀ ਮੈਨੂੰ ਮੌਕਾ ਮਿਲ ਸਕਦਾ ਹੈ? ਕਪਿਲ ਸ਼ਰਮਾ ਨੇ ਇਸ ’ਤੇ ਕਿਹਾ ਕਿ ਮੈਂ ਤਾਂ ਹਾਲੇ ਖ਼ੁਦ ਘਰ ਬੈਠਾ ਹਾਂ ਭਾਈ’।

PunjabKesari
ਪਰਿਵਾਰ ਨਾਲ ਮਨਾਇਆ ਜਨਮਦਿਨ
ਦੱਸ ਦੇਈਏ ਕਿ ਤਿੰਨ ਅਪ੍ਰੈਲ ਨੂੰ ਕਪਿਲ ਸ਼ਰਮਾ ਨੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਆਪਣਾ 40 ਜਨਮਦਿਨ ਮਨਾਇਆ ਸੀ। ਇਹ ਬਰਥਡੇ ਉਨ੍ਹਾਂ ਦੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਹ ਜਨਮਦਿਨ ਉਹ ਆਪਣੇ ਦੂਜੇ ਬੱਚੇ ਦੇ ਨਾਲ ਪਹਿਲੀ ਵਾਰ ਮਨ੍ਹਾ ਰਹੇ ਸਨ। ਕਪਿਲ ਦੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੇ ਟੀ.ਵੀ. ਅਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਉਨ੍ਹਾਂ ਦੇ ਦੋਸਤਾਂ ਨੇ ਜਨਮਦਿਨ ਦੀ ਵਧਾਈ ਦਿੱਤੀ ਹੈ। 

PunjabKesari
ਸੁਨੀਲ ਗਰੋਵਰ ਦੀ ਵਾਪਸੀ ਦੀ ਉਮੀਦ
ਕਪਿਲ ਦੇ ਜਨਮਦਿਨ ’ਤੇ ਅਦਾਕਾਰ ਸੁਨੀਲ ਗਰੋਵਰ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ‘ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਕਪਿਲ ਸ਼ਰਮਾ’। ਸ਼ੁੱਭਕਾਮਨਾਵਾਂ ਅਤੇ ਪਿਆਰ। ਖ਼ੁਸ਼ ਅਤੇ ਸਿਹਤਮੰਦ ਰਹੋ ਪਾਜੀ’। ਸੁਨੀਲ ਦੀ ਇਸ ਵਿਸ਼ ਨਾਲ ਪ੍ਰਸ਼ੰਸਕ ਅੰਦਾਜ਼ੇ ਲਗਾਉਣ ਲੱਗੇ ਹਨ ਕਿ ਆਉਣ ਵਾਲੇ ਸਮੇਂ ’ਚ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਵੇਂ ਸੀਜ਼ਨ ’ਚ ਸੁਨੀਲ ਗਰੋਵਰ ਦੀ ਵਾਪਸੀ ਹੋ ਸਕਦੀ ਹੈ। 


Aarti dhillon

Content Editor Aarti dhillon