ਹੇਮਾ ਮਾਲਿਨੀ ਨੇ ਪ੍ਰਸ਼ੰਸਕ ਨਾਲ ਸੈਲਫੀ ਲੈਣ ਤੋਂ ਕੀਤਾ ਇਨਕਾਰ, ਵੀਡੀਓ ਦੇਖ ਲੋਕਾਂ ਨੇ ਕੀਤਾ ਰੱਜ ਕੇ ਟਰੋਲ

Thursday, Jan 11, 2024 - 12:59 PM (IST)

ਹੇਮਾ ਮਾਲਿਨੀ ਨੇ ਪ੍ਰਸ਼ੰਸਕ ਨਾਲ ਸੈਲਫੀ ਲੈਣ ਤੋਂ ਕੀਤਾ ਇਨਕਾਰ, ਵੀਡੀਓ ਦੇਖ ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੇ ਹਾਲ ਹੀ ’ਚ ਮੁੰਬਈ ’ਚ ਗੁਲਜ਼ਾਰ ਦੀ ਅਧਿਕਾਰਤ ਜੀਵਨੀ ‘ਗੁਲਜ਼ਾਰ ਸਾਬ੍ਹ : ਹਜ਼ਾਰ ਰਹੇਂ ਮੁੜ ਕੇ ਦੇਖੀਂ’ ਲਾਂਚ ਕੀਤੀ ਹੈ। ਇਹ ਕਿਤਾਬ ਰਾਸ਼ਟਰੀ ਪੁਰਸਕਾਰ ਜੇਤੂ ਲੇਖਕ ਯਤਿੰਦਰ ਮਿਸ਼ਰਾ ਵਲੋਂ ਲਿਖੀ ਗਈ ਹੈ ਤੇ ਵਾਣੀ ਪ੍ਰਕਾਸ਼ਨ ਸਮੂਹ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ ਇਵੈਂਟ ਦੌਰਾਨ ਇਕ ਪ੍ਰਸ਼ੰਸਕ ਨੇ ਹੇਮਾ ਮਾਲਿਨੀ ਨੂੰ ਸੈਲਫੀ ਲੈਣ ਦੀ ਬੇਨਤੀ ਕੀਤੀ, ਜਿਸ ’ਤੇ ਅਦਾਕਾਰਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਹੇਮਾ ਮਾਲਿਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ

ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਪ੍ਰਸ਼ੰਸਕ ਅਦਾਕਾਰਾ ਨੂੰ ਸੈਲਫੀ ਲੈਣ ਦੀ ਬੇਨਤੀ ਕਰਦਾ ਹੈ ਤੇ ਹੇਮਾ ਮਾਲਿਨੀ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ, ‘‘ਮੈਂ ਸੈਲਫੀ ਲੈਣ ਲਈ ਥੋੜ੍ਹੀ ਆਈ ਹਾਂ।’’ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਸ਼ੁਰੂ ਹੋ ਗਈਆਂ ਹਨ। ਕੁਝ ਲੋਕਾਂ ਨੇ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਇਸ ਨੂੰ ਰੁੱਖਾ ਦੱਸਿਆ।

 
 
 
 
 
 
 
 
 
 
 
 
 
 
 
 

A post shared by F I L M Y G Y A N (@filmygyan)

ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਕੀਤਾ ਜਾ ਰਿਹੈ ਟਰੋਲ
ਕੁਝ ਲੋਕਾਂ ਨੇ ਹੇਮਾ ਮਾਲਿਨੀ ਦੀ ਤੁਲਨਾ ਜਯਾ ਬੱਚਨ ਨਾਲ ਕੀਤੀ ਹੈ ਤੇ ਇਸ ਵਿਵਹਾਰ ਦੀ ਨਿੰਦਿਆ ਵੀ ਕੀਤੀ ਹੈ। ਹੇਮਾਕ ਦੇ ਇਸ ਵਿਵਹਾਰ ’ਤੇ ਚੁਟਕੀ ਲੈਂਦਿਆਂ ਇਕ ਯੂਜ਼ਰ ਨੇ ਕਿਹਾ, ‘‘ਇਨ੍ਹਾਂ ਇੰਡਸਟਰੀ ਦੇ ਲੋਕਾਂ ਨੂੰ ਕਿਸ ਗੱਲ ’ਤੇ ਇੰਨਾ ਮਾਣ ਹੈ, ਉਸ ਨੇ ਅਜਿਹੀ ਕੀ ਮੰਗ ਕੀਤੀ?’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਮੈਡਮ ਨੂੰ ਜਾਣ ਦਿਓ, ਉਸ ਨਾਲ ਫੋਟੋ ਕਲਿੱਕ ਕਰਵਾਉਣ ਦੀ ਕੋਈ ਲੋੜ ਨਹੀਂ ਹੈ, ਉਸ ਨੇ ਕੁਝ ਵੱਡਾ ਹਾਸਲ ਕੀਤਾ ਹੈ, ਇਸ ਲਈ ਉਸ ਨੂੰ ਬਹੁਤ ਮਾਣ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News