ਰਿਤਿਕ ਰੋਸ਼ਨ ਨੂੰ ਮਿਲਣ ਲਈ Fans ਨੇ ਖਰਚ ਕੀਤੇ ਲੱਖਾਂ ਰੁਪਏ, ਬਿਨਾਂ ਮਿਲੇ ਚਲੇ ਗਏ ਅਦਾਕਾਰ

Wednesday, Apr 09, 2025 - 12:08 PM (IST)

ਰਿਤਿਕ ਰੋਸ਼ਨ ਨੂੰ ਮਿਲਣ ਲਈ Fans ਨੇ ਖਰਚ ਕੀਤੇ ਲੱਖਾਂ ਰੁਪਏ, ਬਿਨਾਂ ਮਿਲੇ ਚਲੇ ਗਏ ਅਦਾਕਾਰ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਅਮਰੀਕਾ ਟੂਰ 'ਤੇ ਹਨ। ਲੰਘੀ 5 ਅਪ੍ਰੈਲ ਨੂੰ ਅਮਰੀਕਾ ਦੇ ਡੱਲਾਸ ਵਿੱਚ ਇੱਕ ਫੈਨ ਮੀਟ ਐਂਡ ਗ੍ਰੀਟ ਇਵੈਂਟ ਰੱਖਿਆ ਗਿਆ ਸੀ, ਜਿਸਦੀ ਮੇਜ਼ਬਾਨੀ ਅਦਾਕਾਰਾ-ਗਾਇਕਾ ਸੋਫੀ ਚੌਧਰੀ ਨੇ ਕੀਤੀ ਸੀ। ਇਸ ਇਵੈਂਟ ਵਿਚ ਰਿਤਿਕ ਨੇ ਆਪਣੇ ਸਿਗਨੇਚਰ ਸਟਾਈਲ ਵਿੱਚ ਪਰਫਾਰਮ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਪਰ ਇਵੈਂਟ ਦਾ ਮਾਹੌਲ ਉਦੋਂ ਬਦਲ ਗਿਆ ਜਦੋਂ ਕਈ ਵੀ.ਆਈ.ਪੀ. ਪ੍ਰਸ਼ੰਸਕਾ, ਜਿਨ੍ਹਾਂ ਨੇ ਅਦਾਕਾਰ ਨੂੰ ਮਿਲਣ ਲਈ 1.2 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਸਨ, ਨੂੰ ਬਿਨਾਂ ਫੋਟੋ ਖਿਚਵਾਏ ਜਾਂ ਮਿਲੇ ਵਾਪਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ, ਮਾਂ ਚਰਨ ਕੌਰ ਨੇ ਪੋਸਟ ਪਾ ਦਿੱਤੀ ਚਿਤਾਵਨੀ

PunjabKesari

ਇੱਕ ਨਾਰਾਜ਼ ਪ੍ਰਸ਼ੰਸਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "ਰਿਤਿਕ ਰੋਸ਼ਨ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਇੱਕ VIP ਟਿਕਟ ਖਰੀਦਣ ਲਈ 1500 ਡਾਲਰ (ਲਗਭਗ 1.2 ਲੱਖ ਰੁਪਏ) ਖਰਚ ਕੀਤੇ। ਪਰ, 2 ਘੰਟੇ ਲੰਬੀ ਕਤਾਰ ਵਿੱਚ ਖੜ੍ਹੇ ਰਹਿਣ ਦੇ ਬਾਵਜੂਦ, ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬਿਨਾਂ ਕੋਈ ਫੋਟੋ ਖਿੱਚੇ ਵਾਪਸ ਭੇਜ ਦਿੱਤਾ। ਇਸ ਤੋਂ ਇਲਾਵਾ, ਇਹ ਸਮਾਗਮ ਠੰਡੇ ਮੌਸਮ ਵਿੱਚ ਬਾਹਰ ਆਯੋਜਿਤ ਕੀਤਾ ਗਿਆ ਸੀ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਹੁਤ ਪਰੇਸ਼ਾਨੀ ਹੋਈ। ਰਿਤਿਕ ਸਿਰਫ਼ 30 ਮਿੰਟ ਲਈ ਸਟੇਜ 'ਤੇ ਆਏ ਅਤੇ ਫਿਰ ਚਲੇ ਗਏ।" Reddit 'ਤੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੱਧੀ ਵੀਆਈਪੀ ਲਾਈਨ ਨੂੰ ਬਿਨਾਂ ਫੋਟੋਆਂ ਦੇ ਮੋੜ ਦਿੱਤਾ ਗਿਆ, ਜਦੋਂਕਿ ਅਸੀਂ ਇੰਨੇ ਪੈਸੇ ਖਰਚ ਕੀਤੇ ਸਨ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਕਰ ਰਹੀ ਸੀ ਪਰਫਾਰਮ, ਅਚਾਨਕ ਆਸਮਾਨ ਤੋਂ ਵਰ੍ਹੀ ਮੌਤ, 79 ਲੋਕ ਹਲਾਕ

PunjabKesari

ਇਸ ਪੂਰੇ ਮਾਮਲੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਨ੍ਹਾਂ ਪ੍ਰਸ਼ੰਸਕਾਂ ਨੂੰ ਰਿਤਿਕ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਰਿਫੰਡ ਨਹੀਂ ਦਿੱਤਾ ਗਿਆ। ਇਸ ਨਾਲ ਪ੍ਰਸ਼ੰਸਕਾਂ ਦਾ ਗੁੱਸਾ ਹੋਰ ਵੀ ਵਧ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਘਟਨਾ ਦੀ ਆਲੋਚਨਾ ਕਰ ਰਹੇ ਹਨ ਅਤੇ ਇਸਨੂੰ ਧੋਖਾਧੜੀ ਮੰਨ ਰਹੇ ਹਨ। ਹੁਣ ਤੱਕ, ਨਾ ਤਾਂ ਰਿਤਿਕ ਰੋਸ਼ਨ ਅਤੇ ਨਾ ਹੀ ਪ੍ਰੋਗਰਾਮ ਪ੍ਰਬੰਧਕਾਂ ਨੇ ਇਸ ਮੁੱਦੇ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਦਿੱਤੀ ਹੈ। ਜੇਕਰ ਸਥਿਤੀ ਇਹੀ ਰਹੀ, ਤਾਂ ਇਸਦਾ ਅਸਰ ਉਨ੍ਹਾਂ ਦੇ ਆਉਣ ਵਾਲੇ ਸਮਾਗਮਾਂ 'ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 20 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News