ਪ੍ਰਸ਼ੰਸਕ ਨੇ ਛੋਟੇ ਜਿਹੇ ਸਿਮ ਕਾਰਡ ''ਤੇ ਬਣਾਈ ਸੋਨੂੰ ਦੀ ਤਸਵੀਰ, ਅਦਾਕਾਰ ਬੋਲੇ-''10 ਜੀ ਨੈੱਟਵਰਕ ਫ੍ਰੀ''

Friday, Oct 08, 2021 - 11:53 AM (IST)

ਪ੍ਰਸ਼ੰਸਕ ਨੇ ਛੋਟੇ ਜਿਹੇ ਸਿਮ ਕਾਰਡ ''ਤੇ ਬਣਾਈ ਸੋਨੂੰ ਦੀ ਤਸਵੀਰ, ਅਦਾਕਾਰ ਬੋਲੇ-''10 ਜੀ ਨੈੱਟਵਰਕ ਫ੍ਰੀ''

ਮੁੰਬਈ- ਅਦਾਕਾਰ ਸੋਨੂੰ ਸੂਦ ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਚਰਚਾ 'ਚ ਬਣੇ ਰਹਿੰਦੇ ਹਨ। ਕੋਰੋਨਾ ਕਾਲ 'ਚ ਅਦਾਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਦੂਜੀ ਲਹਿਰ ਦੌਰਾਨ ਅਦਾਕਾਰ ਨੇ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਪਹੁੰਚਇਆ। ਉਨ੍ਹਾਂ ਲਈ ਬੈੱਡ, ਦਵਾਈਆਂ ਅਤੇ ਹੋਰ ਚੀਜ਼ਾਂ ਦੀ ਉਪਲੱਬਧੀ ਕਰਵਾਈ ਜਿਸ ਤੋਂ ਬਾਅਦ ਲੋਕ ਸੋਨੂੰ ਨੂੰ ਫਰਿਸ਼ਤਾ ਮੰਨਣ ਲੱਗੇ ਹਨ। ਅਦਾਕਾਰ ਦੀ ਫੈਨ ਫੋਲੋਇੰਗ 'ਚ ਕਾਫੀ ਵਾਧਾ ਵੀ ਹੋਇਆ ਹੈ। ਅਦਾਕਾਰ ਦੇ ਫੈਨ ਉਨ੍ਹਾਂ ਦੇ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਪ੍ਰਸ਼ੰਸਕ ਨੇ ਛੋਟੇ ਜਿਹੇ ਸਿਮ ਕਾਰਡ 'ਤੇ ਸੋਨੂੰ ਦੀ ਤਸਵੀਰ ਬਣਾਈ ਹੈ। ਅਦਾਕਾਰ ਨੇ ਇਸ ਦਾ ਜਵਾਬ ਵੀ ਦਿੱਤਾ ਹੈ।

Bollywood Tadka
ਸੋਮਿਨ ਨਾਂ ਦੇ ਇਕ ਪ੍ਰਸ਼ੰਸਕ ਨੇ ਛੋਟੇ ਜਿਹੇ ਸਿਮ ਕਾਰਡ 'ਤੇ ਸੋਨੂੰ ਦਾ ਚਿਹਰਾ ਬਣਾਇਆ ਹੈ। ਪ੍ਰਸ਼ੰਸਕ ਨੇ ਟਵੀਟ ਕਰਕੇ ਅਦਾਕਾਰ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਦੇ ਇਸ ਖਾਸ ਤੋਹਫੇ ਨੂੰ ਪਾ ਕੇ ਅਦਾਕਾਰ ਕਾਫੀ ਖੁਸ਼ ਹਨ। ਸੋਨੂੰ ਨੇ ਇਸ ਟਵੀਟ ਨੂੰ ਦੇਖਿਆ ਤਾਂ ਤੁਰੰਤ ਇਸ ਦਾ ਜਵਾਬ ਦਿੱਤਾ। ਅਦਾਕਾਰ ਨੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ-ਫ੍ਰੀ 10ਜੀ ਨੈੱਟਵਰਕ' ਸੋਨੂੰ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ।

Bollywood Tadka
ਵਰਕ ਫਰੰਟ ਦਾ ਗੱਲ ਕਰੀਏ ਤਾਂ ਸੋਨੂੰ ਬਹੁਤ ਜਲਦ ਹੀ ਫਿਲਮ 'ਪ੍ਰਿਥਵੀਰਾਜ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਸੋਨੂੰ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਦੇ ਨਾਲ ਨਜ਼ਰ ਆਉਣਗੇ।


author

Aarti dhillon

Content Editor

Related News