ਮਸ਼ਹੂਰ YouTuber ਧਰੁਵ ਰਾਠੀ ਬਣੇ ਪਿਤਾ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

Monday, Sep 23, 2024 - 09:46 AM (IST)

ਮਸ਼ਹੂਰ YouTuber ਧਰੁਵ ਰਾਠੀ ਬਣੇ ਪਿਤਾ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਮਸ਼ਹੂਰ ਯੂਟਿਊਬਰ ਧਰੁਵ ਰਾਠੀ ਪਿਤਾ ਬਣ ਗਏ ਹਨ। ਉਸ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਬੱਚੇ ਦੀ ਤਸਵੀਰ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ ਕਿ ਉਹ ਆਪਣੇ ਛੋਟੇ ਬੱਚੇ ਦਾ ਇਸ ਦੁਨੀਆ 'ਚ ਸਵਾਗਤ ਕਰ ਰਿਹਾ ਹੈ।ਇਸ ਤੋਂ ਪਹਿਲਾਂ ਧਰੁਵ ਰਾਠੀ ਨੇ ਆਪਣੀ ਪਤਨੀ ਦੇ ਗਰਭ ਅਵਸਥਾ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਉਸ ਨੇ ਆਪਣੀ ਪਤਨੀ ਜੂਲੀ ਐਲਬੀਆਰ ਨਾਲ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਜੂਲੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਇਸ ਪੋਸਟ ਦੇ ਹੇਠਾਂ ਉਨ੍ਹਾਂ ਨੇ ਕੈਪਸ਼ਨ ਲਿਖਿਆ ਸੀ, "ਬੇਬੀ ਰਾਠੀ ਸਤੰਬਰ ਵਿੱਚ ਆ ਰਿਹਾ ਹੈ।"

ਇਹ ਖ਼ਬਰ ਵੀ ਪੜ੍ਹੋ -ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਖੁਸ਼ਖ਼ਬਰੀ, ਇਨ੍ਹਾਂ 2 ਸ਼ਹਿਰਾਂ 'ਚ ਕੀਤਾ ਸ਼ੋਅ ਦਾ ਐਲਾਨ

ਕੌਣ ਹੈ ਧਰੁਵ ਰਾਠੀ ਦੀ ਪਤਨੀ?

ਧਰੁਵ ਰਾਠੀ ਦੀ ਪਤਨੀ ਜੂਲੀ ਐਲੀਬਰ ਜਰਮਨੀ ਦੀ ਵਸਨੀਕ ਹੈ। ਜੂਲੀ ਐਲਬੀਆਰ ਨੇ ਸਾਲ 2020 ਵਿੱਚ ਧਰੁਵ ਰਾਠੀ ਨਾਲ ਬਲੋਗਿੰਗ ਸ਼ੁਰੂ ਕੀਤੀ। ਸ਼ੁਰੂ ਵਿੱਚ ਉਹ ਕਪਲਜ਼ ਵੀਡੀਓ ਅਤੇ ਯਾਤਰਾ ਦੇ ਵੀਡੀਓ ਪੋਸਟ ਕਰਦੀ ਸੀ। ਉਹ ਆਪਣੇ ਪਤੀ ਨਾਲ ਕੈਮਰਾ ਪਰਸਨ ਵਜੋਂ ਕੰਮ ਕਰਦੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News