ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ
Thursday, Sep 25, 2025 - 11:04 AM (IST)

ਲਾਸ ਏਂਜਲਸ (ਏਜੰਸੀ)- ਪੌਪ ਸਟਾਰ ਰਿਹਾਨਾ ਨੇ ਆਪਣੇ ਲੰਬੇ ਸਮੇਂ ਦੇ ਸਾਥੀ A$AP ਰੌਕੀ ਨਾਲ ਆਪਣੇ ਤੀਜੇ ਬੱਚੇ ਦਾ ਸਵਾਗਤ ਕੀਤਾ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਐਲਾਨ ਕੀਤਾ ਕਿ ਉਸਦੀ ਧੀ ਦਾ ਜਨਮ 13 ਸਤੰਬਰ, 2025 ਨੂੰ ਹੋਇਆ ਸੀ। ਜੋੜੇ ਨੇ ਧੀ ਦਾ ਨਾਮ "ਰਾਕੀ ਆਇਰਿਸ਼ ਮੇਅਰਜ਼" ਰੱਖਿਆ ਹੈ, ਜੋ ਕਿ ਰਾਕੀ ਦੇ ਅਸਲ ਨਾਮ ਰਕੀਮ ਮੇਅਰਜ਼ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
ਰਿਹਾਨਾ ਨੇ ਸੋਸ਼ਲ ਮੀਡੀਆ ‘ਤੇ ਧੀ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ, ਜਿੱਥੇ ਉਹ ਆਪਣੀ ਧੀ ਨੂੰ ਗੋਦੀ ਵਿਚ ਚੁੱਕੇ ਪਿਆਰ ਨਾਲ ਦੇਖਦੀ ਨਜ਼ਰ ਆ ਰਹੀ ਹੈ। ਇਸ ਖ਼ੁਸ਼ਖ਼ਬਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਬੱਚੀ ਲਈ ਪਿਆਰ ਅਤੇ ਆਸ਼ੀਰਵਾਦ ਭੇਜਿਆ। ਦੋਵੇਂ ਸਿਤਾਰੇ ਪਹਿਲਾਂ ਹੀ 2 ਪੁੱਤਰਾਂ ਦੇ ਮਾਤਾ-ਪਿਤਾ ਹਨ – ਆਰਜ਼ੇਏ (RZA) ਅਤੇ ਰਾਇਅਟ ਰੋਜ਼ (Riot Rose)। ਹੁਣ ਧੀ ਦੇ ਜਨਮ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੀ "R" ਨਾਮ ਵਾਲੀ ਪਰੰਪਰਾ ਨੂੰ ਜਾਰੀ ਰੱਖਿਆ ਹੈ।
ਦੱਸ ਦੇਈਏ ਕਿ ਕਿ ਰਿਹਾਨਾ ਅਤੇ ਰੌਕੀ ਦਾ ਰਿਸ਼ਤਾ 2012 ਤੋਂ ਸ਼ੁਰੂ ਹੋਇਆ, ਜਦੋਂ ਉਹਨਾਂ ਨੇ MTV ਵੀਡੀਓ ਮਿਊਜ਼ਿਕ ਐਵਾਰਡਸ ‘ਤੇ ਇਕੱਠੇ ਪਰਫਾਰਮੈਂਸ ਦਿੱਤੀ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਬਾਅਦ ਵਿੱਚ ਪਿਆਰ ਵਿੱਚ ਬਦਲ ਗਿਆ। 2022 ਵਿੱਚ ਪਹਿਲੇ ਬੱਚੇ ਦੀ ਖ਼ਬਰ ਸਾਹਮਣੇ ਆਈ, ਜਦਕਿ 2023 ਦੇ ਸੁਪਰ ਬੌਲ ਹਾਫ਼ਟਾਈਮ ਸ਼ੋਅ ਦੌਰਾਨ ਰਿਹਾਨਾ ਨੇ ਦੂਜੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8