ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਦਾ ਹੋਇਆ ਦਿਹਾਂਤ

Thursday, Sep 19, 2024 - 09:40 AM (IST)

ਮੁੰਬਈ- ਪਲੇਬੈਕ ਸਿੰਗਰ ਅਤੇ ਮਿਊਜ਼ਿਕ ਕੰਪੋਜ਼ਰ ਹਿਮੇਸ਼ ਰੇਸ਼ਮੀਆ ਦੇ ਪਿਤਾ ਅਤੇ ਮਸ਼ਹੂਰ ਸੰਗੀਤ ਨਿਰਦੇਸ਼ਕ ਵਿਪਿਨ ਰੇਸ਼ਮੀਆ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਮਰਹੂਮ ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਨੇ 18 ਸਤੰਬਰ (ਬੁੱਧਵਾਰ) ਰਾਤ 8:30 ਵਜੇ ਆਖਰੀ ਸਾਹ ਲਏ। ਵਿਪਿਨ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਿਮੇਸ਼ ਦੇ ਪਿਤਾ ਕਥਿਤ ਤੌਰ 'ਤੇ ਸਾਹ ਲੈਣ 'ਚ ਤਕਲੀਫ਼ ਅਤੇ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਗਾਇਕਾ ਨਾਲ ਲਾਈਵ ਸ਼ੋਅ 'ਚ ਸ਼ਖਸ ਨੇ ਕੀਤੀ ਗੰਦੀ ਹਰਕਤ, ਦੇਖੋ ਵੀਡੀਓ

ਰਿਪੋਰਟ ਮੁਤਾਬਕ ਹਿਮੇਸ਼ ਰੇਸ਼ਮੀਆ ਦੀ ਪਰਿਵਾਰਕ ਦੋਸਤ ਫੈਸ਼ਨ ਡਿਜ਼ਾਈਨਰ ਵਨੀਤਾ ਥਾਪਰ ਨੇ ਉਨ੍ਹਾਂ ਦੇ ਪਿਤਾ ਵਿਪਿਨ ਰੇਸ਼ਮੀਆ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਨਿੱਜੀ ਚੈਨਲ ਨੂੰ ਦੱਸਿਆ, "ਹਾਂ, ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਥਾਪਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਲਈ ਇੱਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਉਹ ਮਰਹੂਮ ਸੰਗੀਤ ਨਿਰਦੇਸ਼ਕ, ਵਿਪਿਨ ਰੇਸ਼ਮੀਆ ਨਾਲ ਪਿਤਾ ਵਰਗਾ ਰਿਸ਼ਤਾ ਸਾਂਝਾ ਕਰਦੀ ਸੀ। ਜਦੋਂ ਉਹ ਟੀ.ਵੀ. ਸੀਰੀਅਲ ਬਣਾ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਪਾਪਾ ਕਹਿ ਕੇ ਬੁਲਾਉਂਦੀ ਸੀ। ਬਾਅਦ 'ਚ ਉਹ ਇੱਕ ਸੰਗੀਤ ਨਿਰਦੇਸ਼ਕ ਬਣ ਗਏ ਅਤੇ ਫਿਰ ਹਿਮੇਸ਼ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਿਆ।" ਕਥਿਤ ਤੌਰ 'ਤੇ ਹਿਮੇਸ਼ ਦੇ ਪਿਤਾ ਵਿਪਿਨ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਮੁੰਬਈ ਦੇ ਜੁਹੂ 'ਚ ਕੀਤਾ ਜਾਵੇਗਾ। ਹਿਮੇਸ਼ ਆਪਣੇ ਪਿਤਾ ਨੂੰ ਆਪਣਾ ਗੁਰੂ ਮੰਨਦੇ ਸੀ ਅਤੇ ਉਨ੍ਹਾਂ ਨੂੰ 'ਰੱਬ' ਦਾ ਦਰਜਾ ਦਿੰਦੇ ਸੀ। ਅਜਿਹੇ 'ਚ ਪਿਤਾ ਦੀ ਮੌਤ ਤੋਂ ਬਾਅਦ ਹਿਮੇਸ਼ ਟੁੱਟ ਗਏ ਹਨ। 

ਇਹ ਖ਼ਬਰ ਵੀ ਪੜ੍ਹੋ -BDay SPL:ਗਲੈਮਰਸ ਲੁੱਕ, 1 ਐਪੀਸੋਡ ਦੇ ਵਸੂਲਦੀ ਹੈ ਲੱਖਾਂ ਰੁਪਏ, ਆਓ ਜਾਣਦੇ ਹਾਂ ਕੌਣ ਹੈ ਅਦਾਕਾਰਾ

ਤੁਹਾਨੂੰ ਦੱਸ ਦਈਏ ਕਿ ਵਿਪਿਨ ਰੇਸ਼ਮੀਆ ਨੇ ਦ ਐਕਸਪੋਜ਼ (2014) ਅਤੇ ਤੇਰਾ ਸਰੂਰ (2016) ਵਿੱਚ ਬਤੌਰ ਨਿਰਮਾਤਾ ਕੰਮ ਕੀਤਾ ਸੀ। ਉਨ੍ਹਾਂ ਦੇ ਬੇਟੇ ਹਿਮੇਸ਼ ਰੇਸ਼ਮੀਆ ਨੇ ਇਨ੍ਹਾਂ ਫਿਲਮਾਂ ਨੂੰ ਲੈ ਕੇ ਸੁਰਖੀਆਂ ਬਟੋਰੀਆਂ ਸਨ। ਵਿਪਿਨ ਨੇ ਇੰਸਾਫ ਕਾ ਸੂਰਜ (1990) ਨਾਮਕ ਇੱਕ ਅਣ-ਰਿਲੀਜ਼ ਫਿਲਮ ਲਈ ਮਿਊਜ਼ਿਕ ਤਿਆਰ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News