ਪ੍ਰਸਿੱਧ ਰੈਪਰ ਨੇ ਗੁਰੂ ਘਰ ਲਈਆਂ ਲਾਵਾਂ, ਕਰਵਾਇਆ ਦੂਜਾ ਵਿਆਹ
Saturday, Feb 01, 2025 - 10:28 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਰੈਪਰ ਦਿਲੀਨ ਨਾਇਰ ਉਰਫ ਰਫ਼ਤਾਰ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਬਣੇ ਹੋਏ ਹਨ। ਰੈਪਰ ਨੇ ਸ਼ੁੱਕਰਵਾਰ 31 ਜਨਵਰੀ, 2025 ਨੂੰ ਫੈਸ਼ਨ ਸਟਾਈਲਿਸਟ ਅਤੇ ਅਦਾਕਾਰਾ ਮਨਰਾਜ ਜਵਾਂਡਾ ਨਾਲ ਵਿਆਹ ਕਰਵਾਇਆ।
ਇਹ ਸਮਾਰੋਹ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿਚ ਦੱਖਣੀ ਭਾਰਤੀ ਪਰੰਪਰਾਗਤ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ।
ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿਚ ਰਫਤਾਰ ਅਤੇ ਮਨਰਾਜ ਇੱਕ ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਹਨ।
ਉਥੇ ਹੀ ਰੈਪਰ ਨੇ ਮਨਰਾਜ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਵੀ ਵਿਆਹ ਕਰਵਾਇਆ ਹੈ। ਉਸ ਨੇ ਗੁਰੂ ਘਰ 'ਚ ਮਨਰਾਜ ਨਾਲ ਲਾਵਾਂ ਲਈਆਂ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਨਰਾਜ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ ਅਤੇ ਰਫਤਾਰ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਹੈ, ਜਿਸ ਨਾਲ ਉਸ ਨੇ ਵੀ ਲਾਲ ਰੰਗ ਦੀ ਪੱਗ ਬੰਨ੍ਹੀ ਹੈ।
ਮਨਰਾਜ ਜਵਾਂਡਾ ਕੌਣ ਹੈ?
ਰਿਪੋਰਟਾਂ ਅਨੁਸਾਰ, ਮਨਰਾਜ ਜਵਾਂਡਾ ਕੋਲਕਾਤਾ ਤੋਂ ਹੈ ਅਤੇ ਫੈਸ਼ਨ ਅਤੇ ਫਿਟਨੈੱਸ ਦੀ ਦੁਨੀਆ ਨਾਲ ਜੁੜਿਆ ਹੋਇਆ ਹੈ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਮੁੰਬਈ ਚਲੀ ਗਈ। ਮਨਰਾਜ ਨੇ ਰਫ਼ਤਾਰ ਨਾਲ ਕਈ ਸੰਗੀਤ ਵੀਡੀਓਜ਼ 'ਚ ਕੰਮ ਕੀਤਾ ਹੈ।
ਉਸ ਨੇ ਕਈ ਰਿਐਲਿਟੀ ਸ਼ੋਅ, ਸੰਗੀਤ ਵੀਡੀਓ ਅਤੇ ਟੀਵੀ ਇਸ਼ਤਿਹਾਰਾਂ 'ਚ ਇੱਕ ਸਟਾਈਲਿਸਟ ਵਜੋਂ ਵੀ ਕੰਮ ਕੀਤਾ ਹੈ। ਹੁਣ ਸਿਰਫ਼ ਇਹੀ ਦੋਵੇਂ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਕਦੋਂ ਅਤੇ ਕਿਵੇਂ ਸ਼ੁਰੂ ਹੋਈ। ਇਸ ਵੇਲੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।