ਹੜ੍ਹਾਂ ''ਚ ਸੇਵਾ ਵਿਚਾਲੇ ਟ੍ਰੋਲ ਹੋਇਆ ਮਸ਼ਹੂਰ ਪੰਜਾਬੀ ਗਾਇਕ! ਹੈਰਾਨ ਕਰੇਗਾ ਪੂਰਾ ਮਾਮਲਾ
Thursday, Sep 18, 2025 - 12:26 PM (IST)

ਐਂਟਰਟੇਨਮੈਂਟ ਡੈਸਕ- ਕੁਝ ਦਿਨ ਪਹਿਲਾਂ ਗਾਇਕ ਦਲਵਿੰਦਰ ਦਿਆਲਪੁਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਹੜ੍ਹ ਪ੍ਰਭਾਵਿਤ ਬਾਰੇ ਵਿਸ਼ਾਲ ਇਕਤਰਤਾ ਮਿਲਣੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਗਾਇਕ ਵਲੋਂ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਗਈ ਜਿਸ ਨੂੰ ਲੈ ਕੇ ਉਹ ਕਾਫੀ ਟਰੋਲ ਹੋ ਰਹੇ ਹਨ। ਦਲਵਿੰਦਰ ਵਲੋਂ ਸਾਂਝੀ ਕੀਤੀ ਪੋਸਟ 'ਚ ਉਨ੍ਹਾਂ ਨੇ ਲਿਖਿਆ- 'ਅੱਜ ਹੜ੍ਹ ਪ੍ਰਭਾਵਿਤ ਬਾਰੇ ਵਿਸ਼ਾਲ ਇਕਤਰਤਾ ਮਿਲਣੀ ਦੌਰਾਨ ਲੋਕ ਗਾਇਕ ਤਰਸੇਮ ਜੱਸੜ ਤੇ ਤੁਹਾਡਾ ਦਲਵਿੰਦਰ ਦਿਆਲਪੁਰੀ.13.9.25।
ਗਾਇਕ ਨੂੰ ਇਸ ਪੋਸਟ ਸਬੰਧੀ ਪ੍ਰਸ਼ੰਸਕਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰਕੇ ਟਰੋਲ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਗਾਇਕ ਵਲੋਂ ਸਾਂਝੀ ਕੀਤੀ ਗਈ ਤਸਵੀਰ 'ਚ ਜੋ ਸ਼ਖਸ ਨਜ਼ਰ ਆ ਰਿਹਾ ਹੈ ਉਹ ਤਰਸੇਮ ਜੱਸੜ ਨਹੀਂ ਕੋਈ ਹੋਰ ਹੈ।