'ਬਿੱਗ ਬੌਸ' ਵਾਲੇ ਪੁਨੀਤ ਨੇ ਕੀਤਾ ਭਿਆਨਕ ਕੰਮ, ਗੋਹੇ 'ਚ ਲੰਮੇ ਪੈਣ ਤੋਂ ਲੈ ਕੇ ਪਿਸ਼ਾਬ ਪੀਣ ਤੱਕ, ਵੀਡੀਓ ਵਾਇਰਲ
Wednesday, Oct 16, 2024 - 11:49 AM (IST)

ਐਂਟਰਟੇਨਮੈਂਟ ਡੈਸਕ : ਪੁਨੀਤ ਸੁਪਰਸਟਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੇ ਵਾਇਰਲ ਹੁੰਦੇ ਹੀ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਵੀਡੀਓ 'ਚ ਪੁਨੀਤ ਕੁਝ ਅਜਿਹਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਨੂੰ ਵੇਖ ਕੁਝ ਲੋਕ ਹੱਸਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਈਆਂ ਵੇ ਉਸ ਦਾ ਰੱਜ ਕੇ ਮਜ਼ਾਕ ਉਡਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ
ਦੱਸ ਦੇਈਏ ਕਿ ਇਸ ਵੀਡੀਓ 'ਚ ਖੁਦ ਨੂੰ 'ਲਾਰਡ ਪੁਨੀਤ' ਅਖਵਾਉਣ ਵਾਲਾ ਪੁਨੀਤ ਮੱਝ ਦਾ ਪਿਸ਼ਾਬ ਪੀਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੇ ਚਿਹਰੇ 'ਤੇ ਗੋਬਰ ਵੀ ਲਗਾਉਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਇਹ ਟਿੱਪਣੀ ਵੀ ਕੀਤੀ ਕਿ, ''ਕੋਈ ਵੀ ਉਸ ਦੇ ਵੀਡੀਓ ਦੀ ਨਕਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ।'' ਵੀਡੀਓ ਨੇ ਕੁਝ ਯੂਜ਼ਰਸ ਨੂੰ ਅਧਿਆਤਮਿਕ ਨੇਤਾ ਅਨਿਰੁੱਧਾਚਾਰੀਆ ਦੀ ਯਾਦ ਦਿਵਾਈ, ਜਿਨ੍ਹਾਂ ਨੇ ਗਾਂ ਦੇ ਗੋਬਰ ਦੀ ਵਰਤੋਂ ਕਰਨ ਦਾ ਪ੍ਰਚਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਇਸ ਵੀਡੀਓ 'ਚ ਉਸ ਨੂੰ ਮੱਝ ਦੇ ਸਰੀਰ 'ਚੋਂ ਨਿਕਲਦਾ ਪਿਸ਼ਾਬ ਪੀਂਦੈ ਦੇਖਿਆ ਜਾ ਸਕਦਾ ਹੈ। ਦੂਜੇ 'ਚ ਉਸੇ ਸਥਾਨ 'ਤੇ ਰਿਕਾਰਡ ਕੀਤਾ ਗਿਆ ਹੈ। ਉਸ ਨੂੰ ਆਪਣੇ ਪੂਰੇ ਚਿਹਰੇ 'ਤੇ ਗੋਬਰ ਰਗੜਦੇ ਅਤੇ ਫਿਰ ਆਪਣੇ ਸਰੀਰ 'ਤੇ ਰਗੜਦੇ ਦੇਖਿਆ ਜਾ ਸਕਦਾ ਹੈ। ਇੱਕ ਵੀਡੀਓ 2.7 ਮਿਲੀਅਨ ਵਿਊਜ਼ ਨਾਲ ਵਾਇਰਲ ਹੋਈ ਸੀ ਅਤੇ ਦੂਜੀ ਵੀਡੀਓ ਨੂੰ 6.8 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।