ਅਦਾਕਾਰ ਰਜ਼ਾ ਮੁਰਾਦ ਨੇ ਨਵਜੋਤ ਸਿੰਘ ਸਿੱਧੂ ਨਾਲ ਸਾਂਝੀ ਕੀਤੀ ਵੀਡੀਓ
Thursday, Sep 17, 2026 - 05:16 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਦਿੱਗਜ ਅਦਾਕਾਰ ਰਜ਼ਾ ਮੁਰਾਦ ਨੇ ਸਾਬਕਾ ਕ੍ਰਿਕਟਰ ਅਤੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਦੋਵਾਂ ਸਿਤਾਰਿਆਂ ਇਹ ਮੁਲਾਕਾਤ ਏਅਰਪੋਰਟ ਦੇ ਲੌਂਜ 'ਚ ਹੋਈ।
ਵੀਡੀਓ 'ਚ ਰਜ਼ਾ ਮੁਰਾਦ ਕਹਿੰਦੇ ਹਨ, ਸਿੱਧੂ ਭਾਜੀ ਨਾਲ ਮੇਰੀ ਅੱਜ ਮੁਲਾਕਾਤ ਹੋਈ ਹੈ। ਉਹ ਹਮੇਸ਼ਾ ਓਨੇ ਹੀ ਖੁਸ਼ ਰਹਿੰਦੇ ਹਨ, ਜਿੰਨੇ ਅੱਜ ਹਨ। ਉਹ ਬਹੁਤ ਜ਼ਿੰਦਾਦਿਲ ਅਤੇ ਹਾਜ਼ਿਰ ਜਵਾਬ ਹਨ। ਸਿੱਧੂ ਭਾਜੀ ਨਾਲ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ।
ਇਸ 'ਤੇ ਨਵਜੋਤ ਸਿੱਧੂ ਕਹਿੰਦੇ ਹਨ, ਇਸ ਕੌਂਪਲੀਮੈਂਟ 'ਤੇ ਤਾਂ ਮੈਂ ਪੂਰੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਤੁਹਾਡਾ ਆਸ਼ਿਰਵਾਦ ਹੀ ਸਾਡਾ ਸੁਰੱਖਿਆ ਕਵਚ ਹੈ।
