ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ

Sunday, Sep 27, 2026 - 11:13 AM (IST)

ਅਨੁਭਵ ਸਿਨ੍ਹਾ ਨੇ ਆਪਣਾ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਕੀਤਾ ਲਾਂਚ

ਮੁੰਬਈ- ਅਨੁਭਵ ਸਿਨ੍ਹਾ ਇੰਡੀਅਨ ਸਿਨੇਮਾ ਦੇ ਜਾਣੇ-ਪਛਾਣੇ ਡਾਇਰੈਕਟਰ ਹੀ ਨਹੀਂ ਸਗੋਂ ਪ੍ਰੋਡਿਊਸਰ ਅਤੇ ਰਾਈਟਰ ਵੀ ਹਨ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ’ਚ ਕਈ ਫ਼ਿਲਮਾਂ ਦਿੱਤੀਆਂ ਹਨ, ਜੋ ਦੇਖਦੇ ਹੀ ਦੇਖਦੇ ਸਿਲਵਰ ਸਕ੍ਰੀਨ ’ਤੇ ਵੱਡੀਆਂ ਹਿੱਟ ਸਾਬਤ ਹੋਈਆਂ ਹਨ। ਹੁਣ ਫ਼ਿਲਮਮੇਕਰ ਆਪਣੇ ਮਿਊਜ਼ਿਕ ਲੇਬਲ ‘ਬਨਾਰਸ ਬੀਟ’ ਦੇ ਨਾਲ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਆਪਣੇ ਨਵੇਂ ਵੈਂਚਰ ਬਾਰੇ ਗੱਲ ਕਰਦੇ ਹੋਏ ਅਨੁਭਵ ਸਿਨ੍ਹਾ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਦਿਮਾਗ ’ਚ ਇਹ ਆਈਡੀਆ ਲੰਬੇ ਸਮੇਂ ਤੋਂ ਸੀ। ਮਿਊਜ਼ਿਕ ਲਈ ਇਸ ਆਈਡੀਆ ਨੂੰ ਆਕਾਰ ਦਿੱਤਾ ਗਿਆ।

ਇਸ ’ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ, ‘‘ਇਕ ਬਹੁਤ ਹੀ ਦਿਲਚਸਪ ਕਹਾਵਤ ਹੈ ਕਿ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਉਸ ਲਈ ਕੁਝ ਨਹੀਂ ਕਰਦੇ ਤਾਂ ਉਹ ਇਕ ਸੁਪਨਾ ਹੈ ਤੇ ਜੇਕਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੇ ਉਸ ਲਈ ਬਹੁਤ ਕੁਝ ਕਰਦੇ ਹੋ ਤਾਂ ਉਹ ਇਕ ਐਂਬੀਸ਼ਨ ਹੈ।’’ ਉਨ੍ਹਾਂ ਨੇ ਦੱਸਿਆ ਕਿ ‘ਬਨਾਰਸ ਬੀਟ’ ਮੇਰੇ ਦਿਮਾਗ ’ਚ ਅਤੇ ਆਫ਼ਿਸ ’ਚ ਕਰੀਬ 7-8 ਸਾਲ ਪਹਿਲਾਂ ਬਣਿਆ ਸੀ। ਮੈਨੂੰ ਮਿਊਜ਼ਿਕ ਨਾਲ ਇੰਨਾ ਪਿਆਰ ਹੈ ਕਿ 3 ਸਾਲ ਪਹਿਲਾਂ ਮੈਂ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਸੀ ਕਿ ਮੈਂ ਫ਼ਿਲਮਾਂ ਤੋਂ ਬਾਹਰ ਵੀ ਮਿਊਜ਼ਿਕ ਬਣਾਵਾਂਗਾ।


author

cherry

Content Editor

Related News