ਮਸ਼ਹੂਰ ਫ਼ਿਲਮ ਮੇਕਰ ਬੁਧਦੇਬ ਦਾਸ ਗੁਪਤਾ ਦਾ ਹੋਇਆ ਦਿਹਾਂਤ,ਮਮਤਾ ਬੈਨਰਜੀ ਨੇ ਪ੍ਰਗਟਾਇਆ ਦੁੱਖ

Thursday, Jun 10, 2021 - 12:17 PM (IST)

ਮਸ਼ਹੂਰ ਫ਼ਿਲਮ ਮੇਕਰ ਬੁਧਦੇਬ ਦਾਸ ਗੁਪਤਾ ਦਾ ਹੋਇਆ ਦਿਹਾਂਤ,ਮਮਤਾ ਬੈਨਰਜੀ ਨੇ ਪ੍ਰਗਟਾਇਆ ਦੁੱਖ

ਮੁੰਬਈ-ਬੰਗਾਲ ਦੇ ਦਿੱਗਜ ਫ਼ਿਲਮ ਮੇਕਰ ਬੁਧਦੇਬ ਦਾਸ ਗੁਪਤਾ ਦਾ ਅੱਜ ਭਾਵ 10 ਜੂਨ ਨੂੰ ਦਿਹਾਂਤ ਹੋ ਗਿਆ। ਫ਼ਿਲਮਮੇਕਰ ਬੁਧਦੇਬ ਦਾਸਗੁਪਤਾ 77 ਸਾਲ ਦੇ ਸਨ। ਉਨ੍ਹਾਂ ਦੀ ਸਿਹਤ ਕਾਫੀ ਲੰਬੇ ਸਮੇਂ ਤੋਂ ਖਰਾਬ ਸੀ। ਉਹ ਦੱਖਣੀ ਕੋਲਕਾਤਾ ਵਿਚ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਰਿਪੋਰਟਾਂ ਮੁਤਾਬਕ ਬੁਧਦੇਬ ਦਾਸ ਗੁਪਤਾ ਦਾ ਕਿਡਨੀ ਦੀ ਬਿਮਾਰੀ ਕਾਰਨ ਡਾਇਲਸਿਸ ਚੱਲ ਰਿਹਾ ਸੀ। ਉਹ ਅੱਜ ਸਵੇਰੇ 8 ਵਜੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।

PunjabKesari
ਉਨ੍ਹਾਂ ਦੇ ਦਿਹਾਂਤ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕਰਕੇ ਬੁਧਦੇਬ ਦਾਸਗੁਪਤਾ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ,‘ ਮਸ਼ਹੂਰ ਫ਼ਿਲਮਮੇਕਰ ਬੁਧਦੇਬ ਦਾਸਗੁਪਤਾ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਆਪਣੇ ਕੰਮ ਨਾਲ ਸਿਨੇਮਾ ਨੂੰ ਸਿਖਰ ’ਤੇ ਪਹੁੰਚਾਇਆ। ਉਨ੍ਹਾਂ ਦੀ ਮੌਤ ਨਾਲ ਬੰਗਾਲੀ ਸਿਨੇਮਾ ਜਗਤ ਨੂੰ ਬਹੁਤ ਘਾਟਾ ਪਿਆ ਹੈ। ਮੇਰੇ ਵੱਲੋਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਸਾਥੀਆਂ ਨਾਲ ਹਮਦਰਦੀ ਤੇ ਬੁਧਦੇਬ ਨੂੰ ਸ਼ਰਧਾਂਜਲੀ’। ਜ਼ਿਕਰਯੋਗ ਹੈ ਕਿ ਬੁਧਦੇਬ ਦਾਸਗੁਪਤਾ ਨੂੰ ਆਪਣੇ ਜੀਵਨ ਵਿਚ ਬੈਸਟ ਫੀਚਰ ਫ਼ਿਲਮ ਦੇ 5 ਨੈਸ਼ਨਲ ਪੁਰਸਕਾਰ ਮਿਲ ਚੁੱਕੇ ਹਨ।


author

Aarti dhillon

Content Editor

Related News