ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

Wednesday, May 13, 2026 - 12:17 PM (IST)

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

ਮੁੰਬਈ (ਏਜੰਸੀ)- ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਉਨ੍ਹਾਂ ਦੀ ਪਤਨੀ ਮਹਿਜ਼ਬੀਨ ਕੋਟਵਾਲਾ ਹਾਲ ਹੀ ਮਾਤਾ-ਪਿਤਾ ਬਣੇ ਹਨ। ਜੋੜੇ ਦੇ ਘਰ ਧੀ ਨੇ ਜਨਮ ਲਿਆ। ਧੀ ਦੇ ਆਉਣ ਦੇ ਕੁਝ ਦਿਨਾਂ ਬਾਅਦ, ਜੋੜੇ ਨੇ ਹੁਣ ਸੋਸ਼ਲ ਮੀਡੀਆ 'ਤੇ ਉਸਦੇ ਨਾਂ ਦਾ ਖੁਲਾਸਾ ਕੀਤਾ ਹੈ। ਮਹਿਜ਼ਬੀਨ ਨੇ ਇੰਸਟਾਗ੍ਰਾਮ 'ਤੇ ਲਿਖਿਆ, "1/5/2026 ਨੂੰ, ਸਾਨੂੰ ਇੱਕ ਪਿਆਰੀ ਧੀ ਦਾ ਆਸ਼ੀਰਵਾਦ ਮਿਲਿਆ, ਜਿਸਦਾ ਨਾਮ ਅਸੀਂ ਬਰੀਰਾਹ ਮੁਨੱਵਰ ਫਾਰੂਕੀ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਾਂ ਪਵਿੱਤਰਤਾ, ਨੇਕੀ ਅਤੇ ਧਾਰਮਿਕਤਾ ਦਾ ਇੱਕ ਖੂਬਸੂਰਤ ਪ੍ਰਤੀਬਿੰਬ ਹੈ। ਅੱਲ੍ਹਾ ਉਨ੍ਹਾਂ ਦੀ ਧੀ ਦਾ ਜੀਵਨ ਰਹਿਮਤਾਂ ਅਤੇ ਬਰਕਤਾਂ ਨਾਲ ਭਰ ਦੇਵੇ। ਆਮੀਨ।"

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

 
 
 
 
 
 
 
 
 
 
 
 
 
 
 
 

A post shared by Mehzabeen Abdul Rehman (@mehzabeen_faruqui)

ਆਪਣੀ ਪੋਸਟ ਵਿੱਚ ਮਹਿਜ਼ਬੀਨ ਨੇ ਪਿਆਰੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਮੁਨੱਵਰ ਅਤੇ ਉਨ੍ਹਾਂ ਦੀ ਧੀ ਨਾਲ ਦਿਖਾਈ ਦੇ ਰਹੀ ਹੈ। ਇੱਕ ਤਸਵੀਰ ਵਿੱਚ, ਮਹਿਜ਼ਬੀਨ ਨੂੰ ਛੋਟੀ ਬੱਚੀ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਇਕ ਹੋਰ ਤਸਵੀਰ ਵਿਚ ਮੁਨੱਵਰ ਆਪਣੀ ਪਤਨੀ, ਧੀ ਅਤੇ ਪੁੱਤਰ ਨਾਲ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਮੁਨੱਵਰ ਫਾਰੂਕੀ ਦਾ ਪਹਿਲਾ ਵਿਆਹ ਜੈਸਮੀਨ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਮਾਈਕਲ ਹੈ। ਮੁਨੱਵਰ ਇੱਕ ਮਸ਼ਹੂਰ ਕਾਮੇਡੀਅਨ ਹੋਣ ਦੇ ਨਾਲ-ਨਾਲ ਇੱਕ ਗਾਇਕ ਵੀ ਹਨ। 'ਬਿੱਗ ਬੌਸ 17' ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਭਾਰੀ ਵਾਧਾ ਹੋਇਆ ਸੀ। ਹਾਲ ਹੀ ਵਿੱਚ ਉਹ ਵੈੱਬ ਸੀਰੀਜ਼ 'ਫਰਸਟ ਕਾਪੀ' ਵਿੱਚ ਨਜ਼ਰ ਆਏ ਸਨ ਅਤੇ ਪਿਛਲੇ ਸਾਲ ਉਨ੍ਹਾਂ ਨੇ 'ਪਤੀ ਪਤਨੀ ਔਰ ਪੰਗਾ' ਸ਼ੋਅ ਦੀ ਮੇਜ਼ਬਾਨੀ ਵੀ ਕੀਤੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਪਤਨੀ ਨੂੰ 6ਵੀਂ ਵਾਰ ਹੋਇਆ ਕੈਂਸਰ, ਖੁਦ ਕੀਤਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News