ਸਕਾਟਲੈਂਡ ਪੁੱਜੇ ਕੋਰੀਓਗ੍ਰਾਫਰ ਗਣੇਸ਼ ਆਚਾਰੀਆ, ਇਸ ਫ਼ਿਲਮ ਦੇ ਗੀਤਾਂ ਦੀ ਕਰਨਗੇ ਕੋਰੀਓਗ੍ਰਾਫੀ

Saturday, Aug 24, 2024 - 12:55 PM (IST)

ਸਕਾਟਲੈਂਡ ਪੁੱਜੇ ਕੋਰੀਓਗ੍ਰਾਫਰ ਗਣੇਸ਼ ਆਚਾਰੀਆ, ਇਸ ਫ਼ਿਲਮ ਦੇ ਗੀਤਾਂ ਦੀ ਕਰਨਗੇ ਕੋਰੀਓਗ੍ਰਾਫੀ

ਮੁੰਬਈ (ਬਿਊਰੋ) : ਬਾਲੀਵੁੱਡ ਦੀਆਂ ਅਗਾਮੀ ਬਹੁ-ਚਰਚਿਤ ਫ਼ਿਲਮਾਂ 'ਚ ਸ਼ੁਮਾਰ ਕਰਵਾਉਣ ਜਾ ਰਹੀ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਇੰਨੀਂ ਦਿਨੀਂ ਯੂਨਾਈਟਿਡ ਕਿੰਗਡਮ ਵਿਖੇ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਗਾਣਿਆਂ ਦਾ ਫਿਲਮਾਂਕਣ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿਨ੍ਹਾਂ ਨੂੰ ਕੋਰਿਓਗ੍ਰਾਫ਼ ਕਰਨ ਲਈ ਬਾਲੀਵੁੱਡ ਦੇ ਮਸ਼ਹੂਰ ਡਾਂਸ ਡਾਇਰੈਕਟਰ ਗਣੇਸ਼ ਆਚਾਰੀਆ ਵੀ ਸਕਾਟਲੈਂਡ ਪੁੱਜ ਚੁੱਕੇ ਹਨ। ਇਨ੍ਹਾਂ ਵੱਲੋਂ ਫਿਲਮਾਏ ਜਾਣ ਵਾਲੇ ਇਨ੍ਹਾਂ ਗਾਣਿਆਂ ਦੀ ਰਿਹਰਸਲ ਦਾ ਸਿਲਸਿਲਾ ਵੀ ਅਪਣੀ ਟੀਮ ਸਮੇਤ ਆਰੰਭ ਕਰ ਦਿੱਤਾ ਗਿਆ ਹੈ।

PunjabKesari

'ਜੀਓ ਸਟੂਡਿਓਜ਼', 'ਦੇਵਗਨ ਫਿਲਮਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ 'ਚ ਨਿਰਮਿਤ ਕੀਤੀ ਜਾ ਰਹੀ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਕਾਮੇਡੀ-ਡ੍ਰਾਮੈਟਿਕ ਫ਼ਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ, ਜਯੋਤੀ ਦੇਸ਼ਪਾਂਡੇ, ਐਨ. ਆਰ. ਪਚੀਸੀਆ ਅਤੇ ਪ੍ਰਵੀਨ ਤਲਰੇਜਾ ਕਰ ਰਹੇ ਹਨ।

PunjabKesari

ਸਾਲ 2012 'ਚ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ 'ਸੰਨ ਆਫ ਸਰਦਾਰ' ਦੇ ਸੀਕਵਲ ਦੇ ਰੂਪ 'ਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ 'ਚ ਅਜੇ ਦੇਵਗਨ, ਮ੍ਰਿਣਾਲ ਠਾਕੁਰ, ਰਵੀ ਕਿਸ਼ਨ, ਚੰਕੀ ਪਾਂਡੇ, ਵਿੰਦੂ ਦਾਰਾ ਸਿੰਘ, ਨੀਰੂ ਬਾਜਵਾ, ਮੁਕਲ ਦੇਵ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜੋ ਉਕਤ ਸ਼ੂਟਿੰਗ ਮੱਦੇਨਜ਼ਰ ਖੂਬਸੂਰਤ ਦੇਸ਼ ਸਕਾਟਲੈਂਡ ਪੁੱਜੇ ਹੋਏ ਹਨ।

PunjabKesari

ਸਿਨੇਮਾ ਗਲਿਆਰਿਆਂ 'ਚ ਚਰਚਾ ਅਤੇ ਖਿੱਚ ਦਾ ਕੇਂਦਰਬਿੰਦੂ ਬਣੀ ਉਕਤ ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜੋ ਬਤੌਰ ਨਿਰਦੇਸ਼ਕ ਇਸ ਫ਼ਿਲਮ ਨਾਲ ਹਿੰਦੀ ਸਿਨੇਮਾ ਖੇਤਰ 'ਚ ਇੱਕ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

PunjabKesari

ਸਿਨੇਮਾਟੋਗ੍ਰਾਫ਼ਰ ਦੇ ਰੂਪ 'ਚ ਬੇਸ਼ੁਮਾਰ ਵੱਡੇ ਪ੍ਰੋਜੈਕਟਸ ਦਾ ਹਿੱਸਾ ਰਹੇ ਇਹ ਹੋਣਹਾਰ ਫਿਲਮਕਾਰ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਸਫ਼ਲ ਨਿਰਦੇਸ਼ਕ ਵਜੋਂ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜੋ ਗਲੈਮਰ ਦੀ ਦੁਨੀਆਂ ਮੁੰਬਈ 'ਚ ਬਤੌਰ ਸਿਨੇਮਾਟੋਗ੍ਰਾਫ਼ਰ ਅਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਵਿਜੇ ਕੁਮਾਰ ਅਰੋੜਾ ਕਈ ਵੱਡੇ ਪ੍ਰੋਜੈਕਟਸ ਨਾਲ ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਵੀ ਜੁੜੇ ਰਹੇ ਹਨ। ਹਾਲ ਹੀ ਦੇ ਸਮੇਂ ਸਾਹਮਣੇ ਆਈਆਂ ਕਈ ਸਫਲਤਮ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿਨ੍ਹਾਂ 'ਚ ਨੈਸ਼ਨਲ ਐਵਾਰਡ ਹਾਸਿਲ ਕਰਨ ਵਾਲੀ ਅਤੇ ਐਮੀ ਵਿਰਕ ਸਟਾਰਰ 'ਹਰਜੀਤਾ' ਤੋਂ ਇਲਾਵਾ ਗਿੱਪੀ ਗਰੇਵਾਲ ਦੀ 'ਹਨੀਮੂਨ' ਅਤੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ 'ਕਲੀ ਜੋਟਾ' ਵੀ ਸ਼ਾਮਲ ਰਹੀਆਂ ਹਨ।

PunjabKesari

ਇਸ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣ ਵੈਟਰਨ ਡਾਂਸ ਕੋਰਿਓਗ੍ਰਾਫ਼ਰ ਗਣੇਸ਼ ਅਚਾਰੀਆ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਨ੍ਹਾਂ ਅਨੁਸਾਰ ਉਨ੍ਹਾਂ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਉਨ੍ਹਾਂ ਦੇ ਪਸੰਦ ਦੇ ਸਿਨੇਮਾਟੋਗ੍ਰਾਫ਼ਰ ਰਹੇ ਹਨ, ਜਿਨ੍ਹਾਂ ਨੂੰ ਉਹ ਹੀਂ ਨਹੀਂ ਸਿਨੇਮਾ ਨਾਲ ਜੁੜੇ ਸਾਰੇ ਲੋਕ ਚਾਹੇ ਉਹ ਕਲਾਕਾਰ ਹੋਣ ਜਾਂ ਪਰਦੇ ਪਿੱਛੇ ਕੰਮ ਕਰਨ ਵਾਲੇ ਤਕਨੀਸ਼ੀਅਨ, ਸਾਰੇ 'ਦਾਦੂ' ਵਜੋਂ ਸਤਿਕਾਰ ਦਿੰਦੇ ਹਨ, ਜਿਨ੍ਹਾਂ ਨਾਲ ਕੋਰਿਓਗ੍ਰਾਫ਼ਰ ਦੇ ਤੌਰ ਉਤੇ ਜਿੰਮੇਵਾਰੀਆਂ ਨੂੰ ਅੰਜ਼ਾਮ ਦੇਣਾ ਇਸ ਵਾਰ ਹੋਰ ਅਨੂਠਾ ਅਤੇ ਯਾਦਗਾਰੀ ਸਿਨੇਮਾ ਤਜ਼ੁਰਬਾ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News