ਮਸ਼ਹੂਰ ਹੋਣ ਲਈ ਨਹੀਂ ਸਗੋਂ ਇਸ ਲਈ ਅਦਾਕਾਰਾ ਅਰੁਣਾ ਨੇ ਫ਼ਿਲਮਾਂ ’ਚ ਕੰਮ ਕਰਨਾ ਕੀਤਾ ਸ਼ੁਰੂ

4/7/2021 5:16:20 PM

ਮੁੰਬਈ: 70 ਦੇ ਦਹਾਕੇ ਦੀ ਇਕ ਅਜਿਹੀ ਮਸ਼ਹੂਰ ਅਤੇ ਹਸੀਨ ਅਦਾਕਾਰਾ ਜਿਨ੍ਹਾਂ ਨੂੰ ਫ਼ਿਲਮਾਂ ’ਚ ਐਕਟਿੰਗ ਕਰਨ ਦਾ ਘੱਟ ਅਤੇ ਡਾਂਸ ਕਰਨ ਦਾ ਮੌਕਾ ਵੱਧ ਮਿਲਿਆ। ਉਨ੍ਹਾਂ ਦਾ ਨਾਂ ਹੈ ਅਰੁਣਾ ਇਰਾਨੀ। ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਰੁਣਾ ਇਰਾਨੀ ਆਪਣੇ ਸਮੇਂ ਦੀਆਂ ਸਭ ਤੋਂ ਬਿਹਤਰੀਨ ਡਾਂਸਰਾਂ ’ਚੋਂ ਇਕ ਹੋਇਆ ਕਰਦੀ ਸੀ। ਅਰੁਣਾ ਦਾ ਜਨਮ ਸਾਲ 1952 ਨੂੰ ਮੁੰਬਈ ’ਚ ਹੋਇਆ ਸੀ, ਉਹ 7 ਭੈਣ-ਭਰਾ ਸਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇੰਦਰ ਕੁਮਾਰ ਜਿਨ੍ਹਾਂ ਨੇ ‘ਧਮਾਲ’, ‘ਦਿਲ’, ‘ਬੇਟਾ’ ਅਤੇ ‘ਇਸ਼ਕ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਬਣਾਈਆਂ ਹਨ ਉਹ ਅਰੁਣਾ ਦਾ ਭਰਾ ਹੈ। 

PunjabKesari
ਅਰੁਣਾ ਦੇ ਪਿਤਾ ਇਕ ਛੋਟੀ ਜਿਹੀ ਥੀਏਟਰ ਕੰਪਨੀ ਚਲਾਉਂਦੇ ਸਨ ਜਿਸ ਨਾਲ ਜ਼ਿਆਦਾ ਕਮਾਈ ਨਹੀਂ ਹੁੰਦੀ ਸੀ। ਇਸ ਵਜ੍ਹਾ ਨਾਲ ਅਰੁਣਾ ਦੀ ਪੜ੍ਹਾਈ-ਲਿਖਾਈ ਜ਼ਿਆਦਾ ਨਹੀਂ ਹੋ ਪਾਈ ਸੀ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਛੋਟੀ ਜਿਹੀ ਉਮਰ ’ਚ ਫ਼ਿਲਮਾਂ ’ਚ ਕੰਮ ਕਰਨ ਲੱਗੀ। ਅਰੁਣਾ ਨੂੰ ਫ਼ਿਲਮਾਂ ’ਚ ਸਭ ਤੋਂ ਪਹਿਲਾਂ ਬ੍ਰੇਕ ਦੇਣ ਵਾਲੇ ਸੁਪਰਸਟਾਰ ਦਿਲੀਪ ਕੁਮਾਰ ਸਨ। ਦਿਲੀਪ ਕੁਮਾਰ ਨੇ ਸਾਲ 1961 ’ਚ ਫ਼ਿਲਮ ‘ਗੰਗਾ ਜਮੁਨਾ’ ’ਚ ਬਤੌਰ ਚਾਈਲਡ ਆਰਟੀਸਟ ਅਰੁਣਾ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ। ਅਰੁਣਾ ਇਰਾਨੀ ਇਕ ਅਜਿਹੀ ਅਦਾਕਾਰ ਸੀ ਜਿਨ੍ਹਾਂ ਨੂੰ ਹੀਰੋਇਨ ਬਣਨ ਦਾ ਸ਼ੌਂਕ ਨਹੀਂ ਸੀ ਸਗੋਂ ਉਹ ਪੈਸਾ ਕਮਾਉਣ ਲਈ ਫ਼ਿਲਮਾਂ ’ਚ ਕੰਮ ਕਰਦੀ ਸੀ। ਆਪਣੇ ਪਿਤਾ ਦੀ ਮਦਦ ਕਰਨ ਲਈ ਅਰੁਣਾ ਨੂੰ ਜਿਸ ਤਰ੍ਹਾਂ ਦੇ ਵੀ ਕਿਰਦਾਰ ਮਿਲਦੇ ਗਏ ਉਹ ਉਨ੍ਹਾਂ ਨੂੰ ਨਿਭਾਉਂਦੀ ਗਈ। ਅਰੁਣਾ ਦੇ ਕਰੀਅਰ ’ਚ ਮਸ਼ਹੂਰ ਕਾਮੇਡੀਅਨ ਮਹਿਮੂਦ ਦਾ ਵੀ ਵੱਡਾ ਹੱਥ ਸੀ। ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ’ਚ ਕੰਮ ਕੀਤਾ। 
ਮਹਿਮੂਦ ਨੇ ਹੀ ਸਾਲ 1972 ’ਚ ਅਰੁਣਾ ਨੂੰ ਫ਼ਿਲਮ ‘ਬੰਬਈ ਟੂ ਗੋਆ’ ’ਚ ਚਾਂਸ ਦਿੱਤਾ ਜਿਸ ’ਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਫ਼ਿਲਮ ਹਿੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਾਲੀਵੁੱਡ ’ਚ ਜ਼ਿਆਦਾ ਕੰਮ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਗੁਜਰਾਤੀ ਫ਼ਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1990 ’ਚ ਅਰੁਣਾ ਨੇ ਡਾਇਰੈਕਟਰ ਕੁਕੂ ਕੋਹਲੀ ਨਾਲ ਵਿਆਹ ਕਰ ਲਿਆ ਸੀ।ਮਸ਼ਹੂਰ ਹੋਣ ਲਈ ਨਹੀਂ ਸਗੋਂ ਇਸ ਲਈ ਅਦਾਕਾਰਾ ਅਰੁਣਾ ਨੇ ਫ਼ਿਲਮਾਂ ’ਚ ਕੰਮ ਕਰਨਾ ਕੀਤਾ ਸ਼ੁਰੂ
ਮੁੰਬਈ: 70 ਦੇ ਦਹਾਕੇ ਦੀ ਇਕ ਅਜਿਹੀ ਮਸ਼ਹੂਰ ਅਤੇ ਹਸੀਨ ਅਦਾਕਾਰਾ ਜਿਨ੍ਹਾਂ ਨੂੰ ਫ਼ਿਲਮਾਂ ’ਚ ਐਕਟਿੰਗ ਕਰਨ ਦਾ ਘੱਟ ਅਤੇ ਡਾਂਸ ਕਰਨ ਦਾ ਮੌਕਾ ਵੱਧ ਮਿਲਿਆ। ਉਨ੍ਹਾਂ ਦਾ ਨਾਂ ਹੈ ਅਰੁਣਾ ਇਰਾਨੀ। ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਅਰੁਣਾ ਇਰਾਨੀ ਆਪਣੇ ਸਮੇਂ ਦੀਆਂ ਸਭ ਤੋਂ ਬਿਹਤਰੀਨ ਡਾਂਸਰਾਂ ’ਚੋਂ ਇਕ ਹੋਇਆ ਕਰਦੀ ਸੀ।

PunjabKesari
ਅਰੁਣਾ ਦਾ ਜਨਮ ਸਾਲ 1952 ਨੂੰ ਮੁੰਬਈ ’ਚ ਹੋਇਆ ਸੀ, ਉਹ 7 ਭੈਣ-ਭਰਾ ਸਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇੰਦਰ ਕੁਮਾਰ ਜਿਨ੍ਹਾਂ ਨੇ ‘ਧਮਾਲ’, ‘ਦਿਲ’, ‘ਬੇਟਾ’ ਅਤੇ ‘ਇਸ਼ਕ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਬਣਾਈਆਂ ਹਨ ਉਹ ਅਰੁਣਾ ਦਾ ਭਰਾ ਹੈ। ਅਰੁਣਾ ਦੇ ਪਿਤਾ ਇਕ ਛੋਟੀ ਜਿਹੀ ਥੀਏਟਰ ਕੰਪਨੀ ਚਲਾਉਂਦੇ ਸਨ ਜਿਸ ਨਾਲ ਜ਼ਿਆਦਾ ਕਮਾਈ ਨਹੀਂ ਹੁੰਦੀ ਸੀ। ਇਸ ਵਜ੍ਹਾ ਨਾਲ ਅਰੁਣਾ ਦੀ ਪੜ੍ਹਾਈ-ਲਿਖਾਈ ਜ਼ਿਆਦਾ ਨਹੀਂ ਹੋ ਪਾਈ ਸੀ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਛੋਟੀ ਜਿਹੀ ਉਮਰ ’ਚ ਫ਼ਿਲਮਾਂ ’ਚ ਕੰਮ ਕਰਨ ਲੱਗੀ। ਅਰੁਣਾ ਨੂੰ ਫ਼ਿਲਮਾਂ ’ਚ ਸਭ ਤੋਂ ਪਹਿਲਾਂ ਬ੍ਰੇਕ ਦੇਣ ਵਾਲੇ ਸੁਪਰਸਟਾਰ ਦਿਲੀਪ ਕੁਮਾਰ ਸਨ। ਦਿਲੀਪ ਕੁਮਾਰ ਨੇ ਸਾਲ 1961 ’ਚ ਫ਼ਿਲਮ ‘ਗੰਗਾ ਜਮੁਨਾ’ ’ਚ ਬਤੌਰ ਚਾਈਲਡ ਆਰਟੀਸਟ ਅਰੁਣਾ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਸੀ।

PunjabKesariਅਰੁਣਾ ਇਰਾਨੀ ਇਕ ਅਜਿਹੀ ਅਦਾਕਾਰ ਸੀ ਜਿਨ੍ਹਾਂ ਨੂੰ ਹੀਰੋਇਨ ਬਣਨ ਦਾ ਸ਼ੌਂਕ ਨਹੀਂ ਸੀ ਸਗੋਂ ਉਹ ਪੈਸਾ ਕਮਾਉਣ ਲਈ ਫ਼ਿਲਮਾਂ ’ਚ ਕੰਮ ਕਰਦੀ ਸੀ। ਆਪਣੇ ਪਿਤਾ ਦੀ ਮਦਦ ਕਰਨ ਲਈ ਅਰੁਣਾ ਨੂੰ ਜਿਸ ਤਰ੍ਹਾਂ ਦੇ ਵੀ ਕਿਰਦਾਰ ਮਿਲਦੇ ਗਏ ਉਹ ਉਨ੍ਹਾਂ ਨੂੰ ਨਿਭਾਉਂਦੀ ਗਈ। ਅਰੁਣਾ ਦੇ ਕਰੀਅਰ ’ਚ ਮਸ਼ਹੂਰ ਕਾਮੇਡੀਅਨ ਮਹਿਮੂਦ ਦਾ ਵੀ ਵੱਡਾ ਹੱਥ ਸੀ। ਦੋਵਾਂ ਨੇ ਇਕੱਠੇ ਕਈ ਫ਼ਿਲਮਾਂ ’ਚ ਕੰਮ ਕੀਤਾ।  ਮਹਿਮੂਦ ਨੇ ਹੀ ਸਾਲ 1972 ’ਚ ਅਰੁਣਾ ਨੂੰ ਫ਼ਿਲਮ ‘ਬੰਬਈ ਟੂ ਗੋਆ’ ’ਚ ਚਾਂਸ ਦਿੱਤਾ ਜਿਸ ’ਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਫ਼ਿਲਮ ਹਿੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਾਲੀਵੁੱਡ ’ਚ ਜ਼ਿਆਦਾ ਕੰਮ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਗੁਜਰਾਤੀ ਫ਼ਿਲਮਾਂ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1990 ’ਚ ਅਰੁਣਾ ਨੇ ਡਾਇਰੈਕਟਰ ਕੁਕੂ ਕੋਹਲੀ ਨਾਲ ਵਿਆਹ ਕਰ ਲਿਆ ਸੀ।


Aarti dhillon

Content Editor Aarti dhillon